May 10, 2026 4:51 am

ਭਗਵੰਤ ਮਾਨ ਵੱਲੋਂ ਧੂਰੀ ਹਲਕੇ ਦੇ ਪਿੰਡਾਂ ਨੂੰ ਐਮ ਪੀ ਕੋਟੇ ਵਿੱਚੋਂ ਗ੍ਰਾਟਾਂ

ਧੂਰੀ, 20 ਫਰਵਰੀ (ਸਨੀ ਘਨੋਰ)- ਧੂਰੀ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਮੇਂਬਰ ਭਗਵੰਤ ਮਾਨ ਵੱਲੋ ਤੁਫਾਨੀ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਪਿੰਡ ਕਹੇਰੂ, ਬਮਾਲ, ਜਹਾਂਗੀਰ, ਘਨੋਰ ਆਦਿ ਪਿੰਡ ਵਾਸੀਆ ਦੀਆਂ ਸਮੱਸਿਆਵਾਂ ਐਮ ਪੀ ਭਗਵੰਤ ਮਾਨ ਨੇ ਸੁਣ ਕੇ ਸਮੱਸਿਆਵਾਂ ਦੇ ਹੱਲ ਲਈ ਪਿੰਡਾ ਦੇ ਲੋਕਾਂ ਨੂੰ ਵਿਸਵਾਸ ਦਿਵਾਇਆ ਗਿਆ। ਇਸ ਸਮੇਂ ਐਮ ਪੀ ਭਗਵੰਤ ਮਾਨ ਵੱਲੋਂ ਵੱਖ ਵੱਖ ਪਿੰਡਾਂ ਦੇ ਲੋਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਪਿੰਡਾਂ ਨੂੰ ਆਪਣੇ ਐਮ ਪੀ ਕੋਟੇ ਵਿੱਚੋ ਗ੍ਰਾਟਾਂ ਦੇਣ ਦਾ ਐਲਾਨ ਕੀਤਾ ਅਤੇ ਊਹਨਾਂ ਕਿਹਾ ਕਿ ਪੰਜਾਬ ਦੀ ਸੱਤਾ ਤੇ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਹਰ ਪੱਖੋ ਫੈਲ ਕਰਾਰ ਦਿੰਦੀਆਂ ਕਿਹਾ ਕਿ ਪੰਜਾਬ ਦੇ ਸਾਰੇ ਲੋਕ ਭਲੀਵਾਂਤ ਜਾਣੂ ਹਨ , ਕਿ ਕਿੰਨੇ ਕੁ ਨੋਜਵਾਨਾ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋ ਦਿੱਤੀ ਗਈ ਸਰਕਾਰੀ ਨੋਕਰੀ ਮਿਲ ਗਈ ਅਤੇ ਕਿੰਨੇ ਕੁ ਕਿਸਾਨਾ ਦਾ ਕਰਜਾ ਮੁਆਫ ਹੋ ਗਿਆ । ਭਗਵੰਤ ਮਾਨ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਤਿੱਖੇ ਹਮਲਾ ਕਰਦਿਆਂ ਕਿਹਾ ਕਿ ਇਹ ਸਰਕਾਰਾ ਲੋਕ ਹਿੱਤ ਫੈਸਲੇ ਲੈਣ ਤੋ ਭੱਜ ਰਹੀਆਂ ਹਨ ਅਤੇ ਪੰਜਾਬ ਦੇ ਲੋਕਾਂ ਤੱਕ ਨਾ ਤਾ ਪੈਨਸਨਾ, ਨਾ ਹੀ ਸਗਨ ਸਕੀਮ ਪੰਹੁਚ ਰਹੀ ਹੇ। ਊਨਾਂ ਕਿਹਾ ਕਿ ਦੇਸ ਦੇ ਲੋਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੋ ਦੁਖੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਵੱਲੋ ਕੀਤੇ ਵਾਅਦਿਆ ਤੋ ਭੱਜ ਗਈ ਹੇ , ਜਿਸਦਾ ਪੰਜਾਬ ਦੇ ਲੋਕ ਆਊਣ ਵਾਲੀਆ ਪਾਰਲੀਮੈਂਟ ਚੋਣਾਂ ਵਿੱਚ ਹਿਸਾਬ ਲੈਣਗੇ। ਇਸ ਸਮੇਂ ਆਮ ਆਦਮੀ ਪਾਰਟੀ ਦੇ ਜ੍ਹਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਨਵਰ ਭਸੋੜ, ਆਪ ਆਗੂ ਪੁੰਨ ਕਾਤਰੋਂ, ਹਰਪ੍ਰੀਤ ਸਿੰਘ ਮੀਮਸਾ, ਸਰਬਜੀਤ ਸਿੰਘ, ਸੁਖਪਾਲ ਸਿੰਘ ਪਾਲਾ, ਨਰੇਸ ਕੁਮਾਰ, ਗੋਬਿੰਦ ਧੂਰੀ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Send this to a friend