May 9, 2026 10:42 pm

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ

ਸਮਰਾਲਾ, 19 ਫਰਵਰੀ (ਕਮਲਜੀਤ)-ਜਲ ਸਪਲਾਈ ਅਤੇ ਸ਼ੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜਿਲਾ ਲੁਧਿਆਣਾ ਵੱਲੋ ਬਲਾਕ ਸਮਰਾਲਾ ਵਿਖੇ ਅੱਜ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਰਮ ਚੰਦ ਫਰੋਰ ਨੇ ਕਿਹਾ ਕਿ ਜਥੇਬੰਦੀ ਦੀਆਂ ਮੁੱਖ ਮੰਗਾਂ ਇਨਲਿਸਟਮੈਟ ਕੰਪਨੀਆਂ ਵੱਖ ਵੱਖ ਠੇਕੇਦਾਰਾਂ ਸੁਸਾਇਟੀਆਂ, ਪੰਚਾਇਤਾਂ ਰਾਹੀ ਵਿਭਾਗ ਵਿੱਚ ¦ਬੇ ਸਮੇ ਤੋ ਜਲ ਸਪਲਾਈ ਸਕੀਮ ਚਲਾ ਰਹੇ ਅਤੇ ਦਫਤਰਾਂ ਵਿੱਚ ਲਗਾਤਾਰ ਕੰਮ ਕਰ ਰਹੇ ਕੰਟਰੈਕਟ ਕਾਮਿਆਂ ਨੂੰ ਸਿੱਧੇ ਵਿਭਾਗ ਵਿੱਚ ਲੈਣ ਕਿਰਤ ਕਾਨੂੰਨ ਲਾਗੂ ਕਰਨ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਲਈ ਇਨਲਿਸਟਮੈਟ ਰੱਦ ਕਰਵਾਕੇ ਮਹਿਕਮਿਆਂ ਵਿੱਚ ਸ਼ਾਮਲ ਕਰਨ ਆਦਿ ਮੰਗਾ ਲਈ ਸੰਘਰਸ਼ ਨੂੰ ਤਿੱਖਾ ਕਰਨ ਸੰਬੰਧੀ ਮੀਟਿੰਗ ਕੀਤੀ ਗਈ ਅਤੇ 26 ਫਰਵਰੀ ਨੂੰ ਜਲ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਮੁੱਖ ਇੰਜੀਨੀਅਰ ਅਤੇ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਰੈਲੀ ਪਰਿਵਾਰਾਂ ਸਮੇਤ ਕੀਤੀ ਜਾਵੇਗੀ । ਮੀਟਿੰਗ ਵਿੱਚ ਸੰਬੋਧਨ ਕਰਦਿਆਂ ਜਿਲਾ ਜਰਨਲ ਸਕੱਤਰ ਰਵਿੰਦਰ ਸਿੰਘ ਮਾਣਕੀ ਨੇ ਕਿਹਾ ਕਿ ਵਿਭਾਗ ਦੇ ਮੁੱਖ ਇੰਜੀਨੀਅਰ, ਐਚ.ਓ.ਡੀ ਨਿਗਰਾਨ ਇੰਜੀਨਅਰ ਨਾਲ ਮੀਟਿੰਗ ਹੋਈ ਪ੍ਰੰਤੂ ਮੈਨੇਜਮੈਟ ਵਾਰ ਵਾਰ ਲਿਖਤੀ ਵਾਅਦੇ ਕਰਕੇ ਵੀ ਲਾਗੂ ਨਹੀ ਕੀਤੇ ਜਾ ਰਹੇ ਜਿਸ ਕਾਰਨ ਵਿਭਾਗ ਦੇ ਸਮੁੱਚੇ ਕਾਮਿਆ ਦੇ ਪਰਿਵਾਰਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ, ਸਲਾਹਕਾਰ ਬਰਵੀਰ ਸਿੰਘ, ਬਚਿੱਤਰ ਸਿੰਘ, ਦਲਜੀਤ ਸਿੰਘ, ਨਰਿੰਦਰ ਪਾਲ, ਹਰਬੰਸ ਸਿੰਘ ਨਾਹਰ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਨਗਿੰਦਰ ਕੌਰ ਸਮਰਾਲਾ ਅਤੇ ਸੁਖਵਿੰਦਰ ਸਿੰਘ ਆਦਿ ਸ਼ਾਮਿਲ ਹੋਏ ।

Send this to a friend