May 9, 2026 10:42 pm

ਪਲਾਹੀ ਵਿਖੇ ਫੁੱਟਬਾਲ ਟੂਰਨਾਮੈਂਟ ਸੰਪੰਨ-ਸਾਹਨੀ ਟੀਮ ਜੇਤੂ

ਫਗਵਾੜਾ, 19 ਫਰਵਰੀ (ਪਰਵਿੰਦਰ ਜੀਤ ਸਿੰਘ)-ਇਤਹਾਸਕ ਪਿੰਡ ਪਲਾਹੀ ਵਿਖੇ ਸ਼੍ਰੀ ਗੁਰੂ ਹਰਿਰਾਏ ਫੁਟਬਾਲ ਅਕੈਡਮੀ ਵਲੋਂ ਕਰਵਾਇਆ ਗਿਆ ਤਿੰਨ ਦਿਨਾਂ ਟੂਰਨਾਮੈਂਟ ਸੰਪਨ ਹੋਇਆ, ਜਿਸ ਵਿਚ 16 ਫੁਟਬਾਲ ਓਪਨ ਟੀਮਾਂ ਨੇ ਹਿਸਾ ਲਿਆ। ਸਾਹਨੀ ਪਿੰਡ ਦੀ ਟੀਮ ਨੇ ਜਿਤ ਪ੍ਰਾਪਤ ਕੀਤੀ ਅਤੇ 21000 ਰੁਪਏ ਦੀ ਨਕਦ ਰਾਸ਼ੀ ਅਤੇ ਟਰੌਫੀ ਜਿਤੀ। ਦੂਜੇ ਨੰਬਰ ‘ਤੇ ਪਲਾਹੀ ਦੀ ਟੀਮ ਰਹੀ ਜਿਸਨੂੰ 15000 ਰੁਪਏ ਨਕਦ ਅਤੇ ਟਰਾਫੀ ਮਿਲੀ। ਜੇਤੂ ਟੀਮਾਂ ਨੂੰ ਫਗਵਾੜਾ ਸਿਟੀ ਦੇ ਐਸ ਐਚ ਓ ਭਰਤ ਮਸੀਹ, ਅਤੇ ਥਾਣਾ ਸਦਰ ਦੇ ਐਸ ਐਚ ਓ ਲਖਬੀਰ ਸਿੰਘ ਦੇ ਵਲੋਂ ਭੇਜੇ ਗਏ ਪਵਨ ਕੁਮਾਰ ਏ ਐਸ ਆਈ ਅਤੇ ਕੁਲਵਿੰਦਰ ਸਿੰਘ ਕੈਨੇਡੀਅਨ ਨੇ ਇਨਾਮ ਵੰਡੇ ਗੁਰਪਾਲ ਸਿੰਘ ਸਗੂ ਸਰਪੰਚ ਪਲਾਹੀ ਨੇ ਕਿਹਾ ਕਿ ਖੇਡ ਮੇਲਿਆਂ ਦਾ ਉਦੇਸ਼ ਬਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ ਅਤੇ ਪਿੰਡ ਵਾਸੀ ਇਸ ‘ਚ ਪੂਰਾ ਸਹਿਯੋਗ ਦੇ ਰਹੇ ਹਨ। ਰਾਸ਼ਟਰੀ ਖਿਡਾਰੀ ਬਲਵਿੰਦਰ ਸਿੰਘ ਕੋਚ ਦੀ ਅਗਵਾਈ ‘ਚ ਕਰਵਾਏ ਗਏ ਇਸ ਖੇਡ ਮੇਲੇ ‘ਚ ਸਾਬਕਾ ਸਰਪੰਚ ਦਰਬਾਰ ਸਿੰਘ, ਅਮਰੀਕ ਸਿੰਘ ਸਲ, ਭਜਨ ਸਿੰਘ ਸਲ, ਸਰਵਨ ਸਿੰਘ ਸਲ, ਕੁਲਵਿੰਦਰ ਸਿੰਘ ਸਲ, ਗੁਲਾਮ ਸਰਵਰ, ਸੁਖਵਿੰਦਰ ਸਿੰਘ, ਪਵਿਤਰ ਸਿੰਘ ਨੇ ਮੈਚਾਂ ਦੇ ਉਦਘਾਟਨ ਕੀਤੇ। ਹੋਰਨਾਂ ਤੋਂ ਬਿਨਾਂ ਇਸ ਸਮੇਂ ਪ੍ਰਬੰਧਕ ਕੁਲਵਿੰਦਰ ਸਿੰਘ ਸਲ ਪ੍ਰਧਾਨ, ਸੁਰਜਨ ਸਿੰਘ ਸਲ, ਮਖਣ ਚੰਦ, ਰਵਿੰਦਰ ਸਿੰਘ ਸਗੂ, ਰਵੀਪਾਲ ਪ੍ਰਧਾਨ, ਮਦਨ ਲਾਲ ਪੰਚ, ਰਾਮ ਪਾਲ ਪੰਚ, ਜਸਵਿੰਦਰ ਸਿੰਘ ਸਲ, ਬਿੰਦਰ ਫੁਲ, ਜਸਬੀਰ ਸਿੰਘ ਬਸਰਾ, ਪਿੰਦਰ ਸਿੰਘ, ਨਿਰਮਲ ਜਸੀ, ਜੋਗਿੰਦਰਪਾਲ ਤਹਿਸੀਲਦਾਰ , ਪਰਮਜੀਤ ਸਿੰਘ ਐਸ ਡੀ ਓ, ਸੁਮਨ ਸਿੰਘ, ਮੋਹਨ ਸਿੰਘ ਠੇਕੇਦਾਰ, ਗਿਆਨੀ ਮਹਿੰਗਾ ਸਿੰਘ, ਅਜੀਤ ਸਿੰਘ ਸਲ, ਬਲਬੀਰ ਸਿੰਘ ਬਸਰਾ ਆਦਿ ਹਾਜ਼ਰ ਸਨ।

Send this to a friend