ਪਾਤੜਾਂ, 19 ਫਰਵਰੀ (ਹਰਭਜਨ ਸਿੰਘ ਮਹਿਰੋਕ)-ਅੱਜ ਸ਼ਹਿਰ ਅੰਦਰ ਜਾਖਲ ਰੋੜ ਪਾਤੜਾਂ ਵਿਖੇ ਸੰਧੁ ਇਲੈਕਟ੍ਰੀਸ਼ਨ ਦੀ ਦੁਕਾਨ ਤੋਂ ਬੈਟਰੀਆਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਜਸਵੰਤ ਸਿੰਘ (ਜੱਸਾ) ਨੇ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਅਸੀ ਕੱਲ ਵੀ ਸ਼ਾਮ ਦੇ ਟਾਇਮ ਦੁਕਾਨ ਅੰਦਰ ਸਾਰਾ ਸਮਾਨ ਰੱਖ ਕੇ ਜਿੰਦੇ ਲਾ ਕੇ ਚਲੇ ਗਏ। ਜਦੋਂ ਸਵੇਰੇ ਆ ਕੇ ਦੁਕਾਨ ਨੂੰ ਖੋਲ ਕੇ ਦੇਖਿਆ ਤਾਂ ਦੁਕਾਨ ਦੀ ਸਾਈਡ ਵਾਲੀ ਕੰਦ ਵਿਚ ਪਾੜ ਪਾ ਕੇ ਚੋਰਾਂ ਨੇ ਅੰਦਰ ਪਈਆਂ ਸਾਰੀਆਂ ਬੈਟਰੀਆਂ ਚੋਰੀ ਕਰ ਲਈਆਂ। ਉਹਨਾਂ ਕਿਹਾ ਉਸ ਮੋਕੇ ਤੁਰੰਤ ਪੁਲਿਸ ਨੂੰ ਸੁਚਿਤ ਕੀਤਾ ਅਤੇ ਮੋਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਆਰੰਭ ਦਿੱਤੀ। ਦੁਕਾਨ ਮਾਲਿਕ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਮਹਿਨਤ ਮਜਦੁਰੀ ਕਰਕੇ ਦੁਕਾਨ ਵਿਚ ਸਮਾਨ ਪਾਇਆ ਸੀ ਜਿਸ ਨੂੰ ਚੋਰਾਂ ਨੇ ਇੱਕੋ ਰਾਤ ਵਿਚ ਸਾਫ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚੋਂ 11 ਵੱਡੇ ਬੈਟਰੇ ਇਨਵੇਟਰ ਵਾਲੇ 9 ਬੈਟਰੀਆਂ ਅਤੇ 16 ਬੈਟਰੀਆਂ 3 ਡੱਬੇ ਮੋਟਰਸਾਇਕਲ ਵਾਲੀਆਂ ਸਮੇਤ 2 ਲੱਖ ਦੇ ਕਰੀਬ ਸਮਾਨ ਚੋਰੀ ਕਰਕੇ ਚੋਰ ਜਿੰਦਗੀ ਭਰ ਦੀ ਕਮਾਈ ਲੈ ਕੇ ਰਫ਼ੂ ਚੱਕਰ ਹੋ ਗਏ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਹੱਥ ਚੋਰਾਂ ਤੱਕ ਕਦੋਂ ਪਹੁੰਚਦੇ ਹਨ। ਪੁਲਿਸ ਵੱਲੋਂ ਸ਼ਹਿਰ ਅੰਦਰ ਹਰ ਵਕਤ ਗਸਤ ਕੀਤੀ ਜਾਂਦੀ ਹੈ ਪਰ ਸ਼ਹਿਰ ਵਿੱਚ ਚੋਂਕੀਦਾਰ ਦੀ ਕਮੀ ਹੋਣ ਕਰਕੇ ਅਕਸਰ ਚੋਰ ਚੋਰੀ ਦੀਆਂ ਵਾਰਦਾਤਾਂ ਕਰ ਜਾਂਦੇ ਹਨ।