ਰਾਮਪੁਰਾ ਫੂਲ, 19 ਫਰਵਰੀ (ਮਨਪ੍ਰੀਤ ਸਿੰਘ ਗਿੱਲ)-ਗੁਰੂਸਰ ਮਹਿਰਾਜ ਵਿਖੇ ਸੇਵਾਪਤੀ ਕਾਨਵੈਂਟ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਦੀ ਅਗਵਾਈ ਹੇਠ ਸਮੁੱਚੇ ਸਟਾਫ ਦੇ ਸਹਿਯੋਗ ਨਾਲ 6ਵਾਂ ਸਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ। ਜਿਸ ਵਿਚ ਏ.ਆਈ.ਜੀ ਦੇਸ ਰਾਜ ਫਿਰੋਜਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ,ਜਦੋ ਕਿ ਸਕੂਲ ਪ੍ਰਬੰਧਕ ਚੇਅਰਮੈਨ ਬਾਬਾ ਹਰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਸ਼ਾਮਿਲ ਹੁੰਦਿਆ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਸਕੂਲ ਦੀਆਂ ਸਲਾਨਾ ਗਤੀਵਿਧੀਆਂ ਅਤੇ ਸਕੂਲ ਦੇ ਵਿਲੱਖਣ ਸਿੱਖਿਆ ਪ੍ਰਬੰਧਾਂ ਬਾਰੇ ਆਏ ਹੋਏ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨੂੰ ਆਦਰਸ਼ ਮੰਨ ਕੇ ਚਲਣ ਦੀ ਪ੍ਰੇਰਣਾ ਦਿੱਤੀ। ਸਕੂਲੀ ਬੱਚਿਆਂ ਦੇ ਬੇਬੀ ਸ਼ੋਅ, ਫੈਸ਼ੀ ਡਰੈਸ,ਕੋਰੀੳਗ੍ਰਾਫੀ ਮੁਕਾਬਲਿਆ ਰਾਹੀ ਕਲਾ ਦੇ ਰੰਗ ਬਖੇਰੇ। ਇੰਨਾਂ ਮੁਕਾਬਲਿਆ ਦੇ ਜੱਜ ਸਾਹਿਬਾਨਾ ਹਰਪ੍ਰੀਤ ਸ਼ਰਮਾ, ਮਨਦੀਪ ਸਿੰਘ, ਰਾਜਦੀਪ ਕੌਰ ਨੇ ਨਿਰਪੱਖ ਫੈਸਲੇ ਦੇ ਕੇ ਬੱਚਿਆਂ ਦੀ ਚੋਣ ਕੀਤੀ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜੋ ਆਏ ਹੋਏ ਸਮੂਹ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਮੁੱਖ ਮਹਿਮਾਨ ਏ.ਆਈ.ਜੀ ਦੇਸ ਰਾਜ ਨੇ ਇਸ ਸੰਸਥਾ ਵਲੋਂ ਸਿੱਖਿਆ ਦੇ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕਰਦਿਆ ਕਿਹਾ ਕਿ ਨਰੋਏ ਤੇ ਉਸਾਰੂ ਸਮਾਜ ਲਈ ਬੱਚਿਆਂ ਨੂੰ ਚੰਗੀ ਤਾਲੀਮ ਦੇਣੀ ਜਰੂਰੀ ਹੈ। ਉਨ੍ਹਾਂ ਨੇ ਸਮਾਜ ਵਿਚ ਨਸ਼ੇ ਅਤੇ ਸਮਾਜਿਕ ਬੁਰਾਈਆ ਖਿਲਾਫ ਅਵਾਜ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਗਾਇਕ ਵਿੱਕੀ ਸਾਰੰਗ ਨੇ ਵੀ ਆਪਣੀ ਕਲਾ ਪੇਸ਼ ਕੀਤੀ। ਇਸ ਮੌਕੇ ਸਟੇਜ ਦੀ ਭੂਮਿਕਾ ਅਧਿਆਪਕਾਂ ਨੇ ਬਾਖੂਬੀ ਨਿਭਾਈ। ਸਕੂਲ ਅਤੇ ਮੁੱਖ ਮਹਿਮਾਨਾਂ ਵੱਲੋਂ ਸਾਂਝੇ ਤੌਰ ’ਤੇ ਸਿੱਖਿਆ ਅਤੇ ਪੜ੍ਹਾਈ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਆਏ ਮਹਿਮਾਨਾਂ ਅਤੇ ਪ੍ਰੈਸ ਦੇ ਨੁਮਾਇੰਦਿਆ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਐਮ ਡੀ ਪੰਕਜ ਠਾਕਰ, ਅਰੋੜਾ ਜੀ,ਮੈਡਮ ਪੁਸਵਿੰਦਰ ਕੌਰ, ਗਗਨਦੀਪ ਕੌਰ, ਸੁਦਾਮ ਹੁਸੈਨ, ਮਹਿੰਦਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਪ੍ਰਧਾਨ ਸ਼ੈਬਰ ਸਿੰਘ, ਭਾਣਾ ਸਿੰਘ, ਇਲਾਕੇ ਮੁਹਤਬਰ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜਰ ਸਨ।