Skip to content
Independent perspectives. Global stories.
BREAKING

ਢੈਪਈ ’ਚ ਜਲਦ ਉਸਾਰਿਆ ਜਾਵੇਗਾ ਹਰਬਲ ਪਾਰਕ : ਜੰਗਲਾਤ ਮੰਤਰੀ ਸ਼੍ਰੀ ਧਰਮਸੋਤ

Share this story

ਮਾਨਸਾ/ਭੀਖੀ, 19 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ, ਸੁਖਜਿੰਦਰ ਸਿੱਧੂ, ਲਾਭ ਸਿੰਘ ਕਿਸ਼ਨਗੜ੍ਹ)- ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਪਿੰਡ ਢੈਪਈ ਵਿਖੇ ਚਾਰ ਏਕੜ ਜਮੀਨ ਵਿੱਚ ਹਰਬਲ ਪਾਰਕ ਉਸਾਰਨ ਦਾ ਐਲਾਨ ਕੀਤਾ। ਉਹ ਅੱਜ ਉਚੇਚੇ ਤੋਰ ਤੇ ਇਸ ਪਿੰਡ ਵਿੱਚ ਖੇਡੇ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਦੋਰਾਨ ਗੱਲਬਾਤ ਕਰਦਿਆਂ ਉਨ੍ਹਾਂ ਇਸ ਪਿੰਡ ਵਿਖੇ ਖੇਡੇ ਜਾ ਰਹੇ ਕਬੱਡੀ ਦੇ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਲੌਕਾਂ ਵਿੱਚ, ਖਾਸ ਤੌਰ ’ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਖਿੱਚ ਪੈਦਾ ਕਰਦੇ ਹਨ ।ਉਨ੍ਹਾਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਚੰਡੀਗੜ੍ਹ ਤੋਂ ਬਹੁਤ ਹੀ ਨਾਮਵਰ ਖਿਡਾਰੀ ਭਾਗ ਲੈ ਰਹੇ ਹਨ। ਪਿੰਡ ਦੇ ਲੌਕਾਂ ਦੀ ਇੱਕ ਹੋਰ ਮੰਗ ਦੇ ਤਹਿਤ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਜਲਦ ਇੱਥੋਂ ਦੇ ਸਰਕਾਰੀ ਸਕੂਲ ਨੂੰ ਅੱਠਵੀਂ ਤੋਂ ਵਧਾ ਕੇ ਦਸਵੀਂ ਤੱਕ ਕਰਨ ਜਾ ਰਹੀ ਹੈ। ਪਿੰਡ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਵਧੇਰੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਜੰਗਲਾਤ ਮੰਤਰੀ ਨੇ ਪਿੰਡ ਦੇ ਇੱਕ ਜਿਮ ਨੂੰ ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਹਰਬਲ ਪਾਰਕ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਧਰਮਸੋਤ ਨੇ ਕਿਹਾ ਕਿ ਇਸ ਪਾਰਕ ਵਿੱਚ ਬੱਚੇ ਅਤੇ ਨੋਜਵਾਨ ਸਵੇਰੇ ਸ਼ਾਮ ਸੈਰ ਕਰ ਸਕਣਗੇ ਅਤੇ ਉਨ੍ਹਾਂ ਲਈ ਬੈਠਣ ਵਾਸਤੇ ਬੈਚਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਪਾਰਕ ਦਾ ਇਲਾਕੇ ਵਿੱਚ ਲੌਕਾਂ ਵੱਲੋਂ ‘‘ਮੈਡੀਸਿਨਲ ਪਲਾਂਟਸ‘‘ ਨੂੰ ਵੱਧ ਤੋਂ ਵੱਧ ਲਗਾਉਣ ਲਈ ਪ੍ਰੇਰਿਤ ਕਰਨਾ ਵੀ ਇੱਕ ਖਾਸ ਮੰਤਵ ਹੋਵੇਗਾ। ਇਸ ਮੌਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ, ਭੀਖੀ ਮਿਊਂਸਪਲ ਕੋਂਸਲ ਦੇ ਪ੍ਰਧਾਨ ਵਿਨੋਦ ਕੁਮਾਰ, ਸਾਬਕਾ ਮਿਊਂਸਪਲ ਕੋਂਸਲ ਪ੍ਰਦਾਨ ਜਗਸੀਰ ਸਿੰਘ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਪੰਜਾਬ ਸਟੇਟ ਟਿਊਬਵੈਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਾਮ ਪਾਲ ਢੈਪਈ ਵੀ ਹਾਜ਼ਰ ਸਨ।

WRITTEN BY