Skip to content
Independent perspectives. Global stories.
BREAKING

ਹਰਿਆਣੇ ਦੀ ਸਸਤੀ ਸ਼ਰਾਬ ਦਾ ਤੋੜ ਲੱਭਣ ਲਈ ਸਰਦੂਲਗੜ੍ਹ ਦੇ ਠੇਕੇਦਾਰਾਂ ਨੇ ਸ਼ਰਾਬ ਦੀਆਂ ਕੀਮਤਾਂ ਅੱਧੀਆਂ ਕੀਤੀਆਂ

Share this story

ਸਰਦੂਲਗੜ੍ਹ, 19 ਫਰਵਰੀ (ਬਲਜੀਤਪਾਲ)- ਹਰਿਆਣੇ ਵੱਲੋਂ ਪੰਜਾਬ ਵੱਲ ਵੱਡੇ ਪੱਧਰ ’ਤੇ ਨਜਾਇਜ਼ ਤਰੀਕੇ ਆਉਂਦੀ ਸਸਤੀ ਸ਼ਰਾਬ ਦਾ ਮੁਕਾਬਲਾ ਕਰਨ ਲਈ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਠੇਕੇਦਾਰਾਂ ਨੇ ਸ਼ਰਾਬ ਦੀਆਂ ਕੀਮਤਾਂ ’ਚ ਪੰਜਾਹ ਫੀ ਸਦੀ ਤੋਂ ਵੀ ਜਿਆਦਾ ਕਟੌਤੀ ਕਰ ਦਿੱਤੀ ਹੈ। ਜਿਹੜੀ ਸ਼ਰਾਬ ਦੀ ਬੋਤਲ ਪਹਿਲਾਂ ਪੰਜਾਬ ’ਚ ਸੱਤ ਸੌ ਰੁਪੈ ’ਚ ਮਿਲਦੀ ਸੀ ਹੁਣ ਸਾਢੇ ਤਿੰਨ ਸੌ ਤੋਂ ਵੀ ਘੱਟ ਮਿਲਣ ਲੱਗ ਪਈ ਹੈ। ਅੰਗਰੇਜੀ ਸ਼ਰਾਬ ਰੋਇਲ ਸਟੈਗ, ਆਰ ਸੀ ਅਤੇ ਆਰ ਕੇ ਵਰਗੇ ਵਰਾਂਡ ਹੁਣ ਸਰਦੂਲਗੜ੍ਹ ਅਤੇ ਇਸਦੇ ਆਸ ਪਾਸ ਦੇ ਠੇਕਿਆਂ ਤੋਂ ਅੱਧੇ ਮੁੱਲ ਮਿਲਣ ਲੱਗੇ ਹਨ ।ਮੋਟਾ ਸੰਗਤਰਾ ਵਰਗੀਆਂ ਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਪਹਿਲਾਂ ਵਾਲੇ 200 ਰੁਪੈ ਦੇ ਭਾਅ ਤੋਂ ਘਟ ਕੇ ਅੱਧੇ ਮੁੱਲ ਸੌ ਰੁਪੈ ’ਤੇ ਵੇਚੀਆਂ ਜਾ ਰਹੀਆਂ ਹਨ । ਠੇਕੇਦਾਰਾਂ ਨੇ ਸ਼ਰਾਬ ਵਿੱਕਰੀ ਦੀਆਂ ਦੁਕਾਨਾਂ ’ਤੇ ਕੀਮਤਾਂ ਦੀਆਂ ਨਵੀਆਂ ਸੂਚੀਆਂ ਟੰਗ ਦਿੱਤੀਆਂ ਹਨ। ਸਰਦੂਲਗੜ੍ਹ ਸਥਿੱਤ ਸ਼ਰਾਬ ਦੀ ਇੱਕ ਦੁਕਾਨ ’ਤੇ ਕੰਮ ਕਰ ਰਹੇ ਇੱਕ ਵਿਆਕਤੀ ਨੇ ਦੱਸਿਆ ਹਰਿਆਣੇ ਦੀ ਸਸਤੀ ਸ਼ਰਾਬ ਨੇ ਸਾਡੀ ਵਿੱਕਰੀ ਹੀ ਖਤਮ ਕਰ ਰੱਖੀ ਸੀ।
ਲਗਾਤਾਰ ਪੈ ਰਹੇ ਵੱਡੇ ਘਾਟੇ ਪੂਰਨ ਲਈ ਹੀ ਅਸੀਂ ਅਜਿਹਾ ਕੀਤਾ ਹੈ। ਠੇਕੇਦਾਰਾਂ ਵੱਲੋਂ ਪਹਿਲਾਂ ਨਸਿਚਿਤ ਕੀਤੀਆਂ ਕੀਮਤਾਂ ਤੋਂ ਅੱਧੀ ਕੀਮਤ ’ਤੇ ਸ਼ਰਾਬ ਵੇਚੇ ਜਾਣ ਕਾਰਨ ਸ਼ਰਾਬੀਆਂ ਨੂੰ ਮੌਜਾਂ ਲੱਗ ਗਈਆਂ ਹਨ ।ਜਿੱਥੇ ਇੱਕੋ ਹੱਲੇ ਸ਼ਰਾਬ ਠੇਕੇਦਾਰਾਂ ਵੱਲੋਂ ਅੱਧੀਆਂ ਕੀਤੀਆਂ ਕੀਮਤਾਂ ਨੇ ਸਰਦੂਲਗੜ੍ਹ ਖੇਤਰ ਵਿੱਚ ਸ਼ਰਾਬ ਦੀ ਖਪਤ ਵਧਾ ਦਿੱਤੀ ਉਥੇ ਹੀ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ । ਲੋਕਾਂ ਦਾ ਕਹਿਣਾ ਹੈ ਜੇਕਰ ਮੌਜੂਦਾ ਅੱਧੇ ਭਾਅ ’ਤੇ ਸ਼ਰਾਬ ਵਿਕਰੀ ਨਾਲ ਵੀ ਨਫਾ ਹੋ ਸਕਦਾ ਹੈ ਫਿਰ ਪੰਜਾਬ ਭਰ ਵਿੱਚ ਮਹਿੰਗੇ ਭਾਅ ਸ਼ਰਾਬ ਵੇਚ ਕੇ ਖਪਤਕਾਰਾਂ ਦੀ ਮੋਟੀ ਲੁੱਟ ਕੀਤੀ ਜਾ ਰਹੀ ਹੈ । ਠੇਕੇਦਾਰਾਂ ਵੱਲੋਂ ਹਰਿਆਣਾ ਦੀ ਸਮਗਲਿੰਗ ਕਾਰਨ ਘੱਟ ਕੀਤੀਆਂ ਕੀਮਤਾਂ ਕਾਰਨ ਸਥਾਨਕ ਪੁਲੀਸ ਵਿਭਾਗ ਅਤੇ ਕਰ ਤੇ ਆਬਕਾਰੀ ਵਿਭਾਗ ਦੀ ਨਕਾਮੀ ਵੀ ਸਾਹਮਣੇ ਆ ਗਈ ਹੈ ਜਿਹੜੇ ਹਰਿਆਣਾ ਵੱਲੋਂ ਹੋ ਰਹੀ ਸ਼ਰਾਬ ਦੀ ਸਮਗਲਿੰਗ ਨਹੀਂ ਰੋਕ ਸਕੇ । ਜਦੋਂ ਇਸ ਸੰਬਧੀ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਪਿਆਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਠੇਕੇਦਾਰ ਨੂੰ ਸਾਲ ਭਰ ਲਈ ਨਿਸਚਿਤ ਕੀਮਤ ਉਤੇ ਵਿਕਰੀ ਲਈ ਸ਼ਰਾਬ ਦਾ ਇੱਕ ਕੋਟਾ ਅਲਾਟ ਕੀਤਾ ਜਾਂਦਾ ਹੈ। ਫਰਵਰੀ ਮਾਰਚ ਮਹੀਨੇ ਆ ਕੇ ਕਈ ਠੇਕਦਾਰ ਆਪਣਾ ਕੋਟਾ ਵੇਚਣ ਲਈ ਅਜਿਹਾ ਕਰਦੇ ਹਨ । ਦੂਸਰੇ ਪਾਸੇ ਹਰਿਆਣਾ ਦੀ ਤਰਜ਼ ’ਤੇ ਸ਼ਰਾਬ ਦੇ ਘਟੇ ਭਾਅ ’ਤੇ ਟਿੱਪਣੀ ਕਰਦਿਆਂ ਨੇੜਲੇ ਖੇਤਰਾਂ ਦੇ ਲੋਕਾਂ ਨੇ ਕਿਹਾ ਕਿ ਹਰਿਆਣੇ ’ਚ ਪੈਟਰੋਲ ਵੀ ਪੰਜਾਬ ਨਾਲੋਂ ਪੰਜ ਤੋਂ ਸੱਤ ਰੁਪੈ ਲਿਟਰ ਸਸਤਾ ਹੈ।ਇਸ ਲਈ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੁੰ ਚਾਹੀਦਾ ਹੈ ਕਿ ਉਹ ਤੇਲ ਦੇ ਭਾਅ ਵੀ ਹਰਿਆਣੇ ਵਾਂਗ ਸਸਤੇ ਕਰ ਦੇਣ।

WRITTEN BY