ਐਸ.ਏ.ਐਸ ਨਗਰ, 19 ਫਰਵਰੀ (ਧਾਮੀ ਸ਼ਰਮਾ)- ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ) ਅਤੇ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਉਪ ਕਪਤਾਨ ਪੁਲਿਸ (ਜਾਂਚ) ਮੋਹਾਲੀ ਜੀ ਨੇ ਦਸਿਆ ਹੈ ਕਿ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਹੁਕਮਾ ਅਨੁਸਾਰ ਜਿਲ੍ਹਾ ਅੰਦਰ ਮਾੜੇ ਅਨਸਰਾ ਖਿਲਾਫ ਵਿਡੀ ਮੁਹਿੰਮ ਤਹਿਤ ਮਿਤੀ 19-02-2018 ਨੂੰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਏ.ਐਸ.ਆਈ ਰਜਿੰਦਰ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਸ਼ਿਵਾਲਿਕ ਸਿਟੀ ਖਰੜ ਦੇ ਸਾਹਮਣੇ ਲਾਂਡਰਾ ਖਰੜ ਰੋਡ ਪਰ ਨਾਕਾਬੰਦੀ ਕਰਕੇ ਦੋਰਾਨੇ ਚੈਕਿੰਗ ਇਕ ਕਰੇਟਾ ਗਡੀ ਨੰਬਰੀ 8੍ਰ51-28-1212 ਵਿਚ ਸਵਾਰ ਵਿਅਕਤੀਆਂ ਜਿੰਨ੍ਹਾ ਨੇ ਆਪਣੇ ਨਾਮ ਰਵਿੰਦਰ ਉਰਫ ਰਵੀ ਪੁਤਰ ਰਮੇਸ਼ ਕੁਮਾਰ ਕੌਮ ਬਿਸ਼ਨੋਈ ਵਾਸੀ ਪਿੰਢ ਧਾਂਗੜ ਜ਼ਿਲ੍ਹਾ ਫਤਿਆਬਾਦ ਹਾਲ ਵਾਸੀ ਕੁਆਟਰ ਨੰ. 10 ਪੁਲਿਸ ਲਾਇਨ ਫਰੀਦਾਬਾਦ ਅਤੇ ਕਪਲ ਪੁਤਰ ਰਜਿੰਦਰ ਕੌਮ ਬਿਸ਼ਨੋਈ ਵਾਸੀ ਪਿੰਡ ਚਿਦੜ ਤਹਿ ਅਤੇ ਜ਼ਿਲ੍ਹਾ ਫਤਿਆਬਾਦ ਦਸੇ ਜੋ ਗਡੀ ਦੀ ਪਿਛਲੀ ਸੀਟ ਪਰ ਸਵਾਰ ਰਵਿੰਦਰ ਉਰਫ ਰਵੀ ਉਕਤ ਦੇ ਹਥ ਵਿਚ ਫੜਿਆ ਬਰੀਫ ਕੇਸ ਦੀ ਤਾਲਾਸ਼ੀ ਕਰਨ ਤੇ ਬਰੀਫ ਕੇਸ ਵਿਚੋ 1 ਕਰੌੜ 5 ਲਖ ਪੁਰਾਣੀ ਭਾਰਤੀ ਕਰੰਸੀ ਨੋਟ ਬ੍ਰਾਮਦ ਕਰਨ ਵਿਚ ਭਾਰੀ ਸਫਲਤਾ ਹਾਸਲ ਕੀਤੀ ਹੈ।ਜਿੰਨਾ ਨੂੰ ਮੁਕਦਮਾ ਨੰ.35 ਮਿਤੀ 19-02-18 ਅ/ਧ 420,188 ਆਈ.ਪੀ.ਸੀ ਥਾਣਾ ਸਿਟੀ ਖਰੜ ਵਿਚ ਗ੍ਰਿਫਤਾਰ ਕੀਤਾ ਹੈ।ਜੋ ਦੋਰਾਨੇ ਤਫਤੀਸ਼ ਰਾਕੇਸ਼ ਕੁਮਾਰ ਪੁਤਰ ਓਮਪ੍ਰਕਾਸ਼ ਕੋਮ ਖਾਤੀ ਵਾਸੀ ਪਿੰਡ ਪਲੜਾ ਤਹਿ ਤੇ ਥਾਣਾ ਬੇੜੀ ਜ਼ਿਲ੍ਹਾ ਝਜਰ ਨੂੰ ਵੀ ਮੁਕਦਮਾ ਉਕਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
1 ਕਰੌੜ 5 ਲੱਖ ਰੁਪਏ ਦੀ ਪੁਰਾਣੀ ਕਰੰਸੀ ਦੇ ਨੋਟਾਂ ਸਮੇਤ ਦੋਸ਼ੀ ਕਾਬੂ



