May 1, 2026 11:37 am

ਵਿਸ਼ਵ ਦੀਆਂ 30 ਖੂਬਸੂਰਤ ਮਹਿਲਾਵਾਂ ’ਚ ਐਸ਼ਵਰਿਆ ਨੂੰ ਮਿਲਿਆ ਚੌਥਾ ਸਥਾਨ

image ਨਵੀਂ ਦਿੱਲੀ, 31 ਜਨਵਰੀ (ਪੀ. ਟੀ.ਬਿਊਰੋ)- ਦੁਨੀਆ ਭਰ ਵਿਚ ਭਾਰਤੀ ਅਭਿਨੇਤਰੀਆਂ ਦਾ ਜਲਵਾ ਬਰਕਰਾਰ ਹੈ। ਬੇਸ਼ੱਕ ਇਨ੍ਹਾਂ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਤੇ ਅਭਿਨੈ ਦੇ ਦਮ ’ਤੇ ਫਿਲਮਾਂ ਵਿਚ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਸ ਦੌਰਾਨ ‘ਹਾਲੀਵੁੱਡ ਬਜ਼’ ਵੱਲੋਂ ਕੀਤੇ ਗਏ ਸਰਵੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੂੰ ਵਿਸ਼ਵ ਦੀਆਂ 30 ਸਭ ਤੋਂ ਖੂਬਸੂਰਤ ਮਹਿਲਾਵਾਂ ਦੀ ਸੂਚੀ ਵਿਚ ਚੌਥਾ ਸਥਾਨ ਮਿਲਿਆ ਹੈ। ਜਦੋਂ ਕਿ ਇਸ ਸੂਚੀ ਵਿਚ ਹਾਲੀਵੁੱਡ

ਅਭਿਨੇਤਰੀ ਮੋਨਿਕਾ ਬਲੂਕੀ ਨੂੰ ਪਹਿਲਾ, ਕੇਟ ਅਪਟਨ ਨੂੰ ਦੂਸਰਾ ਤੇ ਐਂਜਲੀਨਾ ਜੋਲੀ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਹੈ। ਲਗਪਗ 

40 ਲੱਖ ਲੋਕਾਂ ਵੱਲੋਂ ਕੀਤੀ ਗਈ ਵੋਟਿੰਗ ਦੇ ਆਧਾਰ ’ਤੇ ਨਤੀਜਾ ਹਾਸਿਲ ਹੋਇਆ ਹੈ। ਇਸ ਸੂਚੀ ਵਿਚ ਦੀਪਿਕਾ ਪਾਦੂਕੋਣ ਨੂੰ 29ਵਾਂ ਸਥਾਨ ਮਿਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੀਤੇ ਗਏ ਕਈ ਸਰਵਿਆਂ ਵਿਚ ਭਾਰਤੀ ਮਹਿਲਾਵਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

Send this to a friend