May 1, 2026 9:57 am

ਡੀ.ਟੀ.ਓ. ਮੋਗਾ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਅਧੂਰੇ ਕਾਗਜ਼ਾਂ ਵਾਲੀਆਂ ਬੱਸਾਂ ਥਾਣੇ ਬੰਦ

ਟ੍ਰਾਂਸਪੋਰਟ ਵਿਭਾਗ ਦੇ ਇਸ ਕਦਮ ਦੀ ਬੱਚਿਆਂ ਦੇ ਮਾਪਿਆਂ ਵੱਲੋਂ ਸ਼ਲਾਘਾ
image ਬਾਘਾ ਪੁਰਾਣਾ, 31 ਜਨਵਰੀ (ਭੁਪਿੰਦਰ ਬਰਾੜ)- ਸਥਾਨਿਕ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਨੂੰ ਸਕੂਲ ਲਿਆਉਣ ਲਈ ਵਰਤੀਆ ਜਾਦੀਆ ਪੁਰਾਣੀਆ ਕੰਡਮ ਅਤੇ ਟਰਾਸਪੋਰਟ ਵਿਭਾਗ ਅਨੁਸਾਰ ਲੋੜੀਦੇ ਕਾਗਜਾਤ ਨਾ ਰੱਖਣ ਕਾਰਨ ਅੱਜ ਉਸ ਸਮੇਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾ ਅਤੇ ਸਕੂਲ ਮਾਲਕਾਂ ਦੇ ਚਿਹਰਿਆ ਤੋਂ ਰੰਗ ਉੱਡ ਗਏ ਜਦ ਜਿਲ੍ਹਾਂ ਮੋਗਾ ਦੇ ਟਰਾਸਪੋਰਟ ਅਫ਼ਸਰ ਗੁਰਚਰਨ ਸਿੰਘ ਸੰਧੂ ਨੇ ਬਾਘਾ ਪੁਰਾਣਾ ’ਚ ਛਾਪਾ ਮਾਰਿਆ ਜਿਸ ਵਿੱਚ 3 ਪ੍ਰਾਈਵੇਟ ਸਕੂਲਾਂ ਦੀਆਂ ਅੰਧੂਰੇ ਕਾਗਜਾ ਵਾਲੀਆ 5 ਬੱਸਾਂ ਮੌਕੇ ਤੇ ਹੀ ਕਾਬੂ ਕਰਕੇ ਤੁਰੰਤ ਸਥਾਨਕ ਪੁਲੀਸ ਸਟੇਸ਼ਨ ਵਿੱਚ ਬੰਦ ਕਰ ਦਿੱਤੀਆ ਜਦ ਕੁਝ ਦੂਸਰੀਆ ਬੱਸਾਂ ਦੇ ਡਰਾਈਵਰ ਕਾਰਵਾਈ ਤੋਂ ਬਚਨ ਲਈ ਬੱਸਾਂ ਇੱਧਰ ਉੱਧਰ ਭਜਾਕੇ ਤਿੱਤਰ ਹੋ ਗਏ।

ਇਸ ਮੌਕੇ ਗੱਲਬਾਤ ਕਰਦਿਆ ਗੁਰਚਰਨ ਸਿੰਘ ਸੰਧੂ ਡੀ.ਟੀ.ਓ. ਮੋਗਾ ਨੇ ਪ੍ਰਾਈਵੇਟ ਸਕੂਲਾਂ ’ਚ ਪੜਦਿਆ ਬੱਚਿਆ ਦੇ ਮਾਪਿਆ ਅਤੇ ਇਲਾਕੇ ਦੀਆ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਟਰਾਸਪੋਰਟ ਵਿਭਾਗ ਵੱਲੋਂ ਮਾਸੂਮ ਬੱਚਿਆ ਦੀ ਜਿੰਦਗੀ ਨਾਲ ਖੇਡ ਰਹੇ ਅਜਿਹੇ ਕੁਝ ਸਕੂਲਾਂ ਦੀਆ ਬੱਸਾਂ ਦੇ ਮਾਲਕਾ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ’ਚ ਸਾਥ ਦੇਣ ਲਈ ਅਪੀਲ ਕੀਤੀ। ਪ੍ਰਾਈਵੇਟ ਸਕੂਲਾਂ ’ਚ ਵਰਤੀਆਂ ਜਾਦੀਆ ਅਜਿਹੀਆ ਬਾਬੇ ਆਦਮ ਵੇਲੇ ਦੀਆ ਵੇਲਾ ਵਿਹਾਅ ਚੁੱਕੀਆਂ ਬੱਸਾਂ ਦੇ ਖਿਲਾਫ਼ ਸਖ਼ਤ ਕਰਵਾਈ ਲਈ ਜਿਲ੍ਹਾ ਟਰਾਸਪੋਰਟ ਅਫ਼ਸਰ ਮੋਗਾ ਵੱਲੋਂ ਚੁੱਕੇ ਇਸ ਕਦਮ ਦੀ ਬਾਘਾ ਪੁਰਾਣਾ ਅਤੇ ਇਸ ਦੇ ਆਸ ਪਾਸ ਪਿੰਡਾਂ ’ਚੋ ਬੱਚਿਆਂ ਦੇ ਮਾਪਿਆ ਅਤੇ ਹੋਰ ਸਮਾਜ ਸੇਵੀ ਸਖ਼ਸੀਅਤਾਂ ਵੱਲੋਂ ਜੋਰਦਾਰ ਸਲਾਘਾ ਕੀਤੀ ਜਾ ਰਹੀ ਹੈ। ਇਲਾਕੇ ਭਰ ਦੀਆ ਵੱਖ-ਵੱਖ ਬੁੱਧੀਜੀਵੀ ਅਤੇ ਚੇਤੰਨ ਲੋਕਾਂ ਨੇ ਜਿਲ੍ਹਾਂ ਟਰਾਸਪੋਰਟ ਅਫ਼ਸਰ ਨੂੰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਕੁਝ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਅਤੇ ਪ੍ਰਾਈਵੇਟ ਬੱਸਾਂ ਤੇ ਡਰਾਈਵਰਾ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਣ ਦੀ ਪੁਰਜੋਰ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਕੁਝ ਕੁ ਪ੍ਰਾਈਵੇਟ ਸਕੂਲਾਂ ਨੂੰ ਛੱਡਕੇ ਬਾਕੀ ਜਿਆਦਤਰ ਪ੍ਰਾਈਵੇਟ ਸਕੂਲਾ ਦੇ ਮਾਲਕ ਕੇਵਲ ਆਪਣੀ ਜੇਬ ਭਰਨ ’ਚ ਹੀ ਖਿਆਲ ਰੱਖਦੇ ਹਨ, ਜਦਕਿ ਮਾਪਿਆ ਵੱਲੋਂ ਵਾਰ-ਵਾਰ ਖ਼ਰਾਬ ਅਤੇ ਕੰਡਮ ਸਕੂਲੀ ਬੱਸਾਂ ਨੂੰ ਬਦਲਣ ਦੀ ਮੰਗ ਵੱਲ ਕੋਈ ਧਿਆਨ ਨਹੀ ਦਿੰਦੇ। ਇਨ੍ਹਾਂ ਮਾੜੀ ਹਾਲਤ ਵਾਲੀਆਂ ਬੱਸਾਂ ਅਤੇ ਅਣਸਿਖਿਅਤ ਚਾਲਕਾ ਦੀ ਅਣਗਿਹਲੀ ਸੱਦਕਾ ਪਿਛਲੇ ਨੇੜਲੇ ਸਮੇਂ ਦੌਰਾਨ ਪੰਜਾਬ ’ਚ ਕਈ ਭਿਆਨਕ ਹਿਰਦੇਵੇਧਕ ਅਤੇ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਫੁੱਲ ਰੂਪੀ ਮਾਸੂਮ ਬੱਚੇ ਖਿਲਣ ਤੋਂ ਪਹਿਲਾ ਹੀ ਮੁਰਝਾ ਗਏ। ਭਾਵੇਂ ਅਜਿਹੇ ਹੋਣ ਵਾਲੇ ਸਕੂਲੀ ਬੱਸਾਂ ਦੇ ਹਾਦਸਆਿ ਤੋਂ ਬਾਅਦ ਪੰਜਾਬ ਸਰਕਾਰ ਕੁਝ ਕੁ ਦਿਨ ਤਾ ਪ੍ਰਾਈਵੇਟ ਸਕੂਲਾਂ ਦੀਆ ਬੱਸਾਂ ਚੈਕਿੰਗ ਕਰਨ ਦੇ ਉਦੇਸ ਦਿੰਦੀ ਹੈ ਪਰ ਫਿਰ ਮਾਮਲਾ ਠੰਡੇ ਬਸਤੇ ਵਿੱਚ ਪੈ ਜਾਂਦਾ ਹੈ।

Send this to a friend