May 1, 2026 1:20 pm

ਰਾਹੁਲ ਗਾਂਧੀ ਦੇ ਬਿਆਨ ’ਤੇ ਯੂਥ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ

ਕੇਂਦਰ ਸਰਕਾਰ ਬਰਖਾਸਤ ਕਰਕੇ ਕਾਂਗਰਸ ਦੀ ਮਾਨਤਾ ਰੱਦ ਕਰਨ ਦੀ ਮੰਗ
ਰਾਹੁਲ ਗਾਂਧੀ ਵੱਲੋਂ ਦੋਸ਼ੀਆਂ ਦੇ ਨਾਮ ਜਨਤਕ ਕੀਤੇ ਜਾਣ :  ਯੂਥ ਅਕਾਲੀ ਦਲ

image ਬਠਿੰਡਾ, 31 ਜਨਵਰੀ (ਪੀ. ਟੀ. ਬਿਊਰੋ)-ਯੂਥ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਬਠਿੰਡਾ ਵਿਖੇ ਰੋਹ ਭਰਿਆ ਪ੍ਰਦਰਸ਼ਨ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਪੁਤਲੇ ਫ਼ੂਕ ਕੇ ਮੰਗ ਕੀਤੀ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ  ਵੱਲੋਂ 1984 ਦੇ ਦਰਦਨਾਕ ਸਿੱਖ ਵਿਰੋਧੀ ਕਤਲੇਆਮ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਹੀ ਕਰਵਾਏ ਜਾਣ ਦੀ ਪੁਸ਼ਟੀ ਕੀਤੇ ਜਾਣ ਦੇ ਮੱਦੇਨਜ਼ਰ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ.ਸਰਕਾਰ ਤੁਰੰਤ ਨੈਤਿਕ ਆਧਾਰ ਉਤੇ ਅਸਤੀਫ਼ਾ ਦੇਵੇ। ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਮਲੂਕਾ, ਕੌਮੀ ਜਨਰਲ ਸਕੱਤਰ ਸ੍ਰੀ ਜਗਸੀਰ ਕਲਿਆਣ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਬਲਕਾਰ ਸਿੰਘ ਅੱਜ ਰੋਜ਼ ਗਾਰਡ ਚੌਕ

ਬਠਿੰਡਾ ਵਿਖੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਹੈ ਕਿ ਰਾਹੁਲ ਗਾਂਧੀ ਵੱਲੋਂ ਉਨ•ਾਂ ਆਗੂਆਂ ਦੇ ਨਾਂ ਵੀ ਜਨਤਕ ਕੀਤੇ ਜਾਣ ਜਿਨ੍ਹਾਂ ਦੇ ਰੋਲ ਬਾਰੇ ਉਨ•ਾਂ ਨੇ ਪੁਸ਼ਟੀ ਕੀਤੀ ਹੈ। ਇਨ੍ਹਾਂ ਆਗੂਆਂ ਸਮੇਤ ਸਾਰੇ ਉਨ੍ਹਾਂ ਕਾਂਗਰਸੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਜਿਨ੍ਹਾਂ ਦੇ ਹੱਥ ਹਜ਼ਾਰਾਂ ਮਾਸੂਮ ਸਿੱਖਾਂ ਦੇ ਲਹੂ ਨਾਲ ਰੰਗੇ ਹੋਏ ਹਨ। ਮੁਜ਼ਾਹਰਾਕਾਰੀ ਯੂਥ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਤੋਂ ਵੀ ਮੰਗ ਕੀਤੀ ਕਿ ਉਹ ਕਾਂਗਰਸ ਪਾਰਟੀ ਵਿੱਚ ਪੰਜਾਬ ਦੀ ਨੁੰਮਾਇੰਦਗੀ ਕਰਦੇ ਹੋਣ ਕਰਕੇ ਸ਼੍ਰੀ ਰਾਹੁਲ ਗਾਂਧੀ ਵੱਲੋਂ ਸਿੱਖ ਕਤਲੇਆਮ ਵਿਚ ਕਾਂਗਰਸੀਆਂ ਦੇ ਰੋਲ ਦੀ ਪੁਸ਼ਟੀ ਕੀਤੇ ਜਾਣ ਬਾਰੇ ਬਿਆਨ ਉਤੇ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਉਹ ਇਸ ਗੰਭੀਰ ਇੰਕਸ਼ਾਫ਼ ਤੋਂ ਬਾਅਦ ਸਿੱਖਾਂ ਅਤੇ ਪੰਜਾਬੀਆਂ ਨਾਲ ਖੜੇ ਹਨ ਜਾਂ ਕਾਤਲ ਕਾਂਗਰਸ ਨਾਲ ? ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਪੰਜਾਬ ਕਾਂਗਰਸੀ ਆਗੂਆਂ ਤੋਂ ਇਹ ਵੀ ਪੁੱਛਿਆ ਕਿ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਉਨ•ਾਂ ਵੱਲੋਂ ਇੱਕ ਸਿੱਖ ਹੋਣ ਦੇ ਨਾਤੇ ਕਾਂਗਰਸ ਪਾਰਟੀ ਵਿਚ ਬਣੇ ਰਹਿਣਾ ਕਿਵੇਂ ਜਾਇਜ ਹੈ ਅਤੇ ਕੀ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਨੂੰ ਜਾਇਜ਼ ਠਹਿਰਾਉਣ ਲਈ ਰਾਹੁਲ ਗਾਂਧੀ ਕੋਲੋਂ ਮੁਆਫ਼ੀ ਮੰਗਵਾਉਣਗੇ ?
ਆਗੂਆਂ ਨੇ ਕਿਹਾ ਕਿ ਯੂਥ ਅਕਾਲੀ ਦਲ ਦਾ ਇਹ ਵਿਸ਼ਵਾਸ਼ ਹੈ ਕਿ  ਰਾਹੁਲ ਗਾਂਧੀ ਦਾ ਬਿਆਨ ੂ ਸੱਚ ਪੱਥਰ ਪਾੜ ਕੇ ਵੀ ਬਾਹਰ ਆ ਜਾਂਦਾ ਹੈ ੂ ਦੀ ਉਦਾਹਰਣ ਹੈ ਅਤੇ ਉਨ•ਾਂ ਦੇ ਇਸ  ਇਕਬਾਲੇ-ਜ਼ੁਰਮ ਤੋਂ ਬਾਅਦ ਕਾਂਗਰਸ ਨੂੰ ਬਤੌਰ ਪਾਰਟੀ ਵੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਕੀਤੇ ਇਸ ਇੰਕਸ਼ਾਫ਼ ਤੋਂ ਬਾਅਦ ਇਸ ਪਾਰਟੀ ਦੀ ਮਾਨਤਾ ਖ਼ਤਮ ਕੀਤੀ ਜਾਏ।ਮੁਜ਼ਾਹਰਾਕਾਰੀ ਆਗੂਆਂ ਨੇ ਕਿਹਾ ਕਿ ਕੇਂਦਰ ਵਿੱਚ ਬਣੀਆਂ ਸਰਕਾਰਾਂ ਲਗਾਤਾਰ ਸਿੱਖਾਂ ਦੇ ਕਾਤਲਾਂ ਨੂੰ ਵੱਡੀਆਂ-ਵੱਡੀਆਂ ਵਜ਼ੀਰੀਆਂ, ਹੋਰ ਅਹੁਦਿਆਂ ਅਤੇ ਸਨਮਾਨਾਂ ਨਾਲ ਨਿਵਾਜਦੀਆਂ ਆਈਆਂ ਹਨ। ਅਜਿਹਾ ਕਰਕੇ ਉਹ ਜਿਥੇ ਦੇਸ਼ ਦੇ ਸੰਵਿਧਾਨ ਨਾਲ ਖਿਲਵਾੜ ਕਰਦੀਆਂ ਆਈਆਂ ਹਨ, ਉਥੇ ਉਹ ਇਨਸਾਨੀਅਤ, ਮਨੁੱਖਤਾ, ਪੰਜਾਬੀਆਂ ਅਤੇ ਸਿੱਖਾਂ ਦਾ ਘਾਣ ਕਰਨ ਵਾਲੇ ਕਲੰਕਿਤ ਕਾਰਨਾਮੇ ਦੀ ਪੁਸ਼ਤ-ਪਨਾਹੀ ਕਰਕੇ ਨੈਤਿਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਲਹੂ-ਲੁਹਾਣ ਕਰਦੀਆਂ ਆਈਆਂ ਹਨ।
ਆਗੂਆਂ ਨੇ ਕਿਹਾ ਕਿ ਯੂਥ ਅਕਾਲੀ ਦਲ ਜਿੱਥੇ 1984 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਨਿਰਧਾਰਿਤ, ਸੋਚੇ ਸਮਝੇ ਅਤੇ ਯੋਜਨਾਬੰਦ ਤਰੀਕੇ ਨਾਲ ਕਰਵਾਏ ਗਏ ਸਿੱਖਾਂ ਦੇ ਕਤਲੇਆਮ ਨੂੰ ਆਜਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਾਲਾ ਪੰਨਾ ਮੰਨਦਾ ਹੈ, ਉਥੇ ਉਹ ਕਾਤਲਾਨਾ ਕਾਂਗਰਸ ਪਾਰਟੀ ਨੂੰ ਦੇਸ਼ ਦੇ ਮੱਥੇ ਉਤੇ ਇੱਕ ਕਲੰਕ ਮੰਨਦਾ ਹੈ।ਦੇਸ਼ ਦੀ ਰਾਜਧਾਨੀ ਸਮੇਤ ਅਨੇਕਾਂ ਸ਼ਹਿਰਾਂ ਵਿਚ ਹਜ਼ਾਰਾਂ ਬੇਗੁਨਾਹ ਸਿੱਖ ਬੱਚਿਆਂ, ਨੌਜੁਆਨਾਂ, ਬੀਬੀਆਂ ਅਤੇ ਬਜ਼ੁਰਗਾਂ ਦੇ ਵਹਿਸ਼ੀਆਨਾ ਕਤਲੇਆਮ ਅਤੇ ਨਿਹੱਥਿਆਂ ਨੂੰ ਗਲਾਂ ਵਿੱਚ ਸੜਦੇ ਟਾਇਰ ਪਾ ਕੇ ਸਾੜਨ ਦੀ ਦਰਿੰਦਗੀ ਨਾਲ ਜਿਥੇ ਕਾਂਗਰਸ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਦੁਨੀਆ ਭਰ ਵਿਚ ਨੰਗਾ ਹੋਇਆ, ਉਥੇ ਇਸ ਨਾਲ ਵਿਸ਼ਵ ਭਾਈਚਾਰੇ ਵਿਚ ਦੇਸ਼ ਦਾ ਨਾਮ ਬੁਰੀ ਤਰ੍ਹਾਂ ਬਦਨਾਮ ਹੋਇਆ। ਇੱਥੋਂ ਤੱਕ ਕਿ ਅਮਰੀਕਾ ਦੀ ਅਦਾਲਤ ਵੀ ਇਸ ਕਤਲੇਆਮ ਨੂੰ ਯੋਜਨਾਬੱਧ ਕਤਲੇਆਮ ਕਰਾਰ ਦੇ ਚੁੱਕੀ ਹੈ।
ਯੂਥ ਅਕਾਲੀ ਆਗੂਆਂ  ਨੇ ਕਿਹਾ ਕਿ ਲੋਕ ਰਾਹੁਲ ਗਾਂਧੀ ਤੋਂ ਵੀ ਇਹ ਜਾਨਣਾ ਚਾਹੁੰਦੇ ਹਨ ਕਿ ਜੇ ਉਹ ਲੋਕ ਪਾਲ ਵਰਗੇ ਨਾਜ਼ੁਕ ਮੁੱਦੇ ਉਤੇ ਕੈਬਨਿਟ ਵੱਲੋਂ ਲਏ ਗਏ ਫੈਸਲਿਆਂ ਨੂੰ ਉਲਟਾਉਣ ਦੀ ਤਾਕਤ ਰੱਖਦੇ ਹਨ ਤਾਂ ਜਿਹੜਾ ਕਾਂਗਰਸੀਆਂ ਦੀ ਕਤਲੇਆਮ ਵਿਚ ਸ਼ਮੂਲੀਅਤ ਦੀ ਗੱਲ ਉਹ ਖੁਦ ਮੰਨਦੇ ਹਨ, ਉਨ•ਾਂ ਵਿਰੁੱਧ ਉਹ ਸਰਕਾਰ ਤੋਂ ਕਾਰਵਾਈ ਨਹੀਂ ਕਰਵਾ ਸਕਦੇ।ਕੀ ਰਾਹੁਲ ਗਾਂਧੀ ਦੇ ਰਸਤੇ ‘ਚ ਉਨ•ਾਂ ਦੇ ਪਿਤਾ ਸ੍ਰੀ ਰਾਜੀਵ ਗਾਂਧੀ ਵੱਲੋਂ ਇਹ ਕਹੇ ਜਾਣਾ ਤਾਂ ਰੁਕਾਵਟ ਨਹੀਂ ਬਣ ਰਿਹਾ ਕਿ ਜਦੋਂ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ?ੂ ਆਗੂਆਂ ਨੇ ਕਿਹਾ ਕਿ ਸਾਰੀ ਦੁਨੀਆਂ ਦੇ ਸਾਹਮਣੇ ਟੀ.ਵੀ. ਚੈਨਲ -ਤੇ ਕਤਲੇਆਮ ਵਿੱਚ ਕਾਂਗਰਸੀਆਂ ਦੀ ਭੂਮਿਕਾ ਹੋਣ ਦਾ ਸੱਚ ਮੰਨਣ ਦੇ ਬਾਵਜੂਦ ਵੀ ਸਿੱਖਾਂ ਤੇ ਪੰਜਾਬੀਆਂ ਤੋਂ ਮੁਆਫ਼ੀ ਨਾ ਮੰਗਣਾ ਨਾ ਸਿਰਫ਼ ਰਾਹੁਲ ਗਾਂਧੀ ਦੇ ਹੰਕਾਰ ਦੀ ਝਲਕ ਦਿੰਦਾ ਹੈ ਸਗੋਂ ਉਸ ਦੀ ਸਿੱਖਾਂ ਤੇ ਪੰਜਾਬ ਪ੍ਰਤੀ ਨਫ਼ਰਤ, ਨਾਪਸੰਦਗੀ, ਦੁਸ਼ਮਣੀ ਅਤੇ ਵੈਰ-ਭਾਵ ਨੂੰ ਦਰਸਾਉਂਦਾ ਹੈ। ਇਨ੍ਹਾਂ ਹਾਲਤਾਂ ਵਿਚ ਡਾ: ਮਨਮੋਹਨ ਸਿੰਘ ਵੱਲੋਂ ਮੰਗੀ ਗਈ ਮੁਆਫ਼ੀ ਇੱਕ ਕਾਂਗਰਸ ਪਾਰਟੀ ਦੇ ਇੱਕ ਢਕੌਂਜ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਸਾਰੇ ਕੁਝ ਦੇ ਮੱਦੇ ਨਜ਼ਰ ਯੂਥ ਅਕਾਲੀ ਦਲ ਇਹ ਮੰਗ ਕਰਦਾ ਹੈ ਕਿ ਇਸ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਇਸ ਪਾਰਟੀ ਦੀ ਮਾਨਤਾ ਖ਼ਤਮ ਕੀਤੀ ਜਾਏ। ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ ਵਿਸ਼ਵਜੀਤ ਸਿੰਘ ਸਿੱਧੂ ਤਲਵੰਡੀ ਸਾਬੋ, ਰਾਕੇਸ਼ ਸਿੰਗਲਾ ਸਰਕਲ ਪ੍ਰਧਾਨ, ਸਵਰਨ ਸਿੰਘ ਆਕਲੀਆ, ਲਖਵਿੰਦਰਜੀਤ ਸਿੰਘ ਹੈਪੀ ਪ੍ਰਧਾਨ ਕੋਟਫੱਤਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾਂ ਤੋਂ ਇਲਾਵਾ ਹੋਰ ਵੱਡੀ ਗਿਣਤੀ ਆਗੂ ਹਾਜ਼ਰ ਸਨ।

Send this to a friend