Skip to content
Independent perspectives. Global stories.
BREAKING

ਕਾਂਗਰਸ ਸਰਕਾਰ ਦੀ ਆਲੋਚਨਾ ਕਰਨ ਵਾਲੇ ਪਿਛਲੇ 10 ਸਾਲਾਂ ਦੀ ਪ੍ਰਾਪਤੀ ਦੱਸਣ : ਮਿੰਟੂ ਬਾਜਵਾ

Share this story

ਕਾਹਨੂੰਵਾਨ, 15 ਫਰਵਰੀ (ਡਾ. ਜਸਪਾਲ ਸਿੰਘ ਭਿੱਟੇਵੱਡ)- ਪੰਜਾਬ ਵਿਚ ਕਾਂਗਰਸ ਸਰਕਾਰ ਦੇ ਸਾਲ ਪਹਿਲਾਂ ਗਠਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 10 ਸਾਲ ਦੇ ਅਕਾਲੀ ਭਾਜਪਾ ਸਰਕਾਰ ਦੇ ਜ਼ੁਲਮਾਂ ਤੋਂ ਨਿਜਾਤ ਪਾਈ ਸੀ।ਇਹ ਗਲਬਾਤ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਪੀ ਏ ਬਲਵਿੰਦਰ ਸਿੰਘ ਮਿੰਟੂ ਬਾਜਵਾ ਨੇ ਪਿੰਡ ਬਜ਼ਾੜ ਚ ਸੀਨੀਅਰ ਆਗੂਆਂ ਦੀ ਹਾਜ਼ਰੀ ਚ ਪੱਤਰਕਾਰਾਂ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਮਾਏ ਨੂੰ 10 ਸਾਲ ਲੁਟਣ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਆਮ ਲੋਕਾਂ ਨੂੰ ਸਿਰਫ ਪੰਜਾਬ ਦੇ ਅਖੌਤੀ ਵਿਕਾਸ ਦਾ ਲੋਲੀਪੋਪ ਹੀ ਦੇ ਛਡਿਆ।ਇਹਨਾਂ ਲੋਕਾਂ ਨੇ ਸਿਰਫ ਆਪਣਾ ਅਤੇ ਆਪਣੇ ਚਹੇਤਿਆਂ ਦੇ ਹੀ ਭਾਗ ਸਵਾਰੇ।ਅਜ ਇਹਨਾਂ ਲੋਕਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦਾ ਕੂੜ ਪ੍ਰਚਾਰ ਕਰਨ ਦਾ ਕੋਈ ਹਕ ਨਹੀਂ।ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਮ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇਣ ਦੀ ਕਵਾਇਦ ਸ਼ੁਰੂ ਕਰ ਰਖੀ ਹੈ।ਪੰਜਾਬ ਵਿਚ ਅਮਨ ਕਨੂੰਨ ਦੀ ਵਿਵਸਥਾ ਲਾਗੂ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਹੇਠ ਕਰ ਰਹੀ ਹੈ।ਬੇਰੁਜਗਾਰੀ ਦੂਰ ਕਰਨ ਲਈ ਸਰਕਾਰੀ ਅਤੇ ਗੈਰਸਰਕਾਰੀ ਅਦਾਰਿਆਂ ’ਚ ਨੌਜਵਾਨ ਵਰਗ ਨੂੰ ਰੁਜ਼ਗਾਰ ਦੇਣ ਲਈ ਤਤਪਰ ਹੈ।ਪੰਜਾਬ ਦੇ ਬੁਨਿਆਦੀ ਵਿਕਾਸ ਅਤੇ ਖੇਤੀ ਢਾਂਚੇ ਨੂੰ ਵੀ ਪੈਰਾਂ ਸਿਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਵੀ ਬਾਜਵਾ ਪਰਿਵਾਰ ਨਾਲ ਹਰ ਸਮੇਂ ਚਟਾਨ ਵਾਂਗ ਖੜੇ ਹਨ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਠਾਕਰ ਬਲਰਾਜ ਸਿੰਘ, ਸੁਖਪ੍ਰੀਤ ਰਿਆੜ, ਸਤਨਾਮ ਸਿੰਘ ਵਿਰਕ, ਰਜਿੰਦਰ ਤਿਵਾੜੀ, ਠੇਕੇਦਾਰ ਚਰਨਜੀਤ ਸੋਹਲ, ਰਾਜਵਿੰਦਰ ਸਿੰਘ ਬਾਜਵਾ, ਬਲਵੰਤ ਸਿੰਘ ਕਾਕੂ, ਗੁਰਨਾਮ ਸਿੰਘ, ਮਨੋਹਰ ਸਿੰਘ ਕਲਸੀ, ਪਰਮਜੀਤ ਪੰਮਾ, ਆਤਮਾ ਸਿੰਘ, ਨੱਥਾ ਸਿੰਘ, ਗੁਰਮੀਤ ਸਿੰਘ ਰਾਜੂਬੇਲਾ ਆਦਿ ਵੀ ਹਾਜ਼ਰ ਸਨ।

WRITTEN BY