Skip to content
Independent perspectives. Global stories.
BREAKING

ਝੂਲੇ ’ਚ ਵਾਲ ਫਸਣ ਕਾਰਨ ਮੌਕੇ ’ਤੇ ਔਰਤ ਦੀ ਮੌਤ ਪਿੰਡ ਵਿਚ ਸੋਗ ਦੀ ਲਹਿਰ

Share this story

ਰਾਮਪੁਰਾ ਫੂਲ, 15 ਫਰਵਰੀ (ਮਨਪ੍ਰੀਤ ਸਿੰਘ ਗਿੱਲ, ਮਨਦੀਪ ਢੀਂਗਰਾ)- ਰਾਮਪੁਰਾ ਦੇ ਇੱਕ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਆਪਣੇ ਪਤੀ ਅਤੇ ਪੁੱਤਰ ਨਾਲ ਚੰਡੀਗੜ ਅਤੇ ਪਿਜੌਰ ਘੁੰਮਣ ਗਈ ਉਨਾਂ ਦੀ ਨੂੰਹ ਪੁਨੀਤ ਕੌਰ ਦੀ ਪਿਜੌਰ ਦੇ ਇੱਕ ਪਾਰਕ ਵਿਚ ਹੋਏ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰਾ ਪਿੰਡ ਵਾਸੀ ਅਜਿੰਦਰ ਸਿੰਘ ਦਾ ਪੁੱਤਰ ਅਮਰਦੀਪ ਸਿੰਘ ਆਪਣੀ ਪਤਨੀ ਪੁਨੀਤ ਕੌਰ ਪੁੱਤਰ ਰਣਬੀਰ ਸਿੰਘ ਅਤੇ ਮਾਤਾ ਕਰਮਜੀਤ ਕੌਰ ਨਾਲ ਲੁਧਿਆਣਾ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋਣ ਗਿਆ ਸੀ।ਸਮਾਰੋਹ ਤੋਂ ਬਾਅਦ ਬੁੱਧਵਾਰ ਸਵੇਰ ਅਮਰਦੀਪ ਆਪਣੀ ਪਤਨੀ ਅਤੇ ਬੇਟੇ ਨੂੰ ਲੈ ਕੇ ਚੰਡੀਗੜ ਅਤੇ ਪਿੰਜੌਰ ਘੁੰਮਣ ਚਲਾ ਗਿਆ। ਇਸ ਦੌਰਾਨ ਬਾਅਦ ਦੁਪਿਹਰ ਵਿੱਚ ਪਿੰਜੌਰ ਦੇ ਇੱਕ ਪਾਰਕ ਵਿੱਚ ਗੌ-ਕਾਰ ਝੂਲੇ ਵਿੱਚ ਬੈਠੀ ਅਮਰਦੀਪ ਦੀ ਪਤਨੀ ਪੁਨੀਤ ਕੌਰ ਦੇ ਵਾਲ ਝੂਲੇ ਦੇ ਟਾਇਰਾਂ ਵਿੱਚ ਫਸ ਗਏ।ਵਾਲ ਫਸਣ ਕਾਰਣ ਪੁਨੀਤ ਕੌਰ ਦੇ ਸਿਰ ਦੀ ਚਮੜੀ ਦਾ ਇੱਕ ਹਿੱਸਾ ਨਾਲੋਂ ਲਹਿ ਗਿਆ। ਇਸ ਦੌਰਾਨ ਉਸਨੂੰ ਉਥੋਂ ਦੇ ਇੱਕ ਹਸਪਤਾਲ ਵਿੱਚ ਲਿਜਾਣ ਤੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੁਨੀਤ ਦੀ ਮੌਤ ਦੀ ਖਬਰ ਕੁਝ ਹੀ ਪਲਾਂ ਵਿੱਚ ਰਾਮਪੁਰਾ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਪੁਨੀਤ ਦੀ ਮੌਤ ਦੀ ਖਬਰ ਸੁਣਕੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾ ਪੁਨੀਤ ਕੌਰ ਦੇ ਦਿਓਰ ਅਤੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਨੀਤ ਕੌਰ ਅਤੇ ਅਮਰਦੀਪ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਨਾ ਦੇ ਰਣਬੀਰ ਸਿੰਘ ਨਾਂਅ ਦਾ ਦੋ ਸਾਲਾ ਬੇਟਾ ਹੈ।

WRITTEN BY