Skip to content
Independent perspectives. Global stories.
BREAKING

ਰੈਨਸਾ ਸਕੂਲ ਮਾਨਸਾ ਨੇ ਕੀਤੀ ਗਰੀਬ ਖਿਡਾਰਨ ਦੀ ਮਦਦ

Share this story

ਮਾਨਸਾ/ਬੁਢਲਾਡਾ, 15 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ, ਕੁਲਵਿੰਦਰ ਚਹਿਲ)- ਪੰਜ ਦੇਸ਼ਾਂ ਦੀ ਕਰਾਟੇ ਚੈਂਪੀਅਨਸ਼ਿੱਪ ਚੋਂ ਅੰਤਰਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜੇਤੂ ਹਰਦੀਪ ਕੌਰ ਪੁੱਤਰੀ ਨਾਇਬ ਸਿੰਘ ਗੁਰਨੇ ਕਲਾਂ ਜਿਸਦੀ ਚੋਣ ਮਲੇਸ਼ੀਆਂ ਵਿਖੇ ਕੇਡਣ ਲਈ ਹੋਈ ਹੈ ਉਸਦੇ ਘਰੇਲੂ ਆਰਥਿਕ ਹਾਲਾਤ ਦੀਆਂ ਖਬਰਾ ਪੜ੍ਹਕੇ ਠਦ ਰੈਨਸਾ ਸਕੂਲ ਮਾਨਸਾੂ ਦੇ ਚੇਅਰਮੈਨ ਡਾ: ਅਵਤਾਰ ਸਿੰਘ ਵੱਲੋਂ ਉਸਨੂੰ ਵਿਦੇਸ਼ਾ ਚ ਖੇਡਣ ਲਈ ਭੇਜਣ ਵਾਸਤੇ 70 ਹਜ਼ਾਰ ਰੁਪਏ ਦੀ ਇਸ ਰਾਸ਼ੀ ਦਾ ਚੈਕ ਇਸ ਖਿਡਾਰਨ ਦੇ ਘਰ ਖੁਦ ਲੈ ਕੇ ਪੁੱਜੇ ।ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਦੇ ਘਰ ਦੀ ਆਰਥਿਕ ਹਾਲਤ ਇਸਦੀ ਖੇਡ ਦੇ ਰਾਹ ਦਾ ਰੋੜਾ ਨਾਂ ਬਣੇ ਸਕੇ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਜੇਕਰ ਇਸ ਖਿਡਾਰਨ ਨੂੰ ਹਰ ਕਿਸਮ ਦੀ ਜਰੂਰਤ ਪੂਰਾ ਕਰਨ ਦਾ ਵਿਸ਼ਵਾਸ਼ ਦਿਵਾਇਆ ।ਉਨ੍ਹਾ ਨਾਲ ਪੁੱਜੇ ਬੀ ਡੀ ਪੀ ਓ ਬੁਢਲਾਡਾ ਲੈਨਿਨ ਗਰਗ ਨੇ ਕਿਹਾ ਕਿ ਠਦ ਰੈਨਸਾ ਸਕੂਲ ਮਾਨਸਾੂ ਵੱਲੋਂ ਇਸ ਜਰੂਰਤਮੰਦ ਖਿਡਾਰਨ ਦੀ ਮਦਦ ਕਰਨਾਂ ਇੱਕ ਸ਼ਲਾਘਾਯੋਗ ਕੰਮ ਕਿਹਾ ਜਾ ਸਕਦਾ ਹੈ ਅਤੇ ਸਕੂਲ ਵੱਲੋਂ ਕੀਤਾ ਇਹ ਉਪਰਾਲਾ ਅਨੇਕਾਂ ਹੋਰਨਾਂ ਬੱਚਿਆ ਨੂੰ ਵੀ ਉਤਸ਼ਾਹਿਤ ਕਰੇਗਾ।ਆਨਲੈਟਿਡ ਕਾਲਜ ਝੁਨੀਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਡਾਇਰੈਕਟਰ ਬੇਅੰਤ ਸਿੰਘ ਕੋਰਵਾਲਾ,ਖਿਡਾਰਨ ਹਰਦੀਪ ਕੌਰ ਦੇ ਪਿਤਾ ਨਾਇਬ ਸਿੰਘ, ਰਣਵੀਰ ਸਿੰਘ ਗੋਬਿੰਦਪੁਰਾ, ਸਰਪੰਚ ਗੁਰਦੀਪ ਸਿੰਘ ਲਖਮੀਰ ਵਾਲਾ, ਜਗਤਾਰ ਸਿੰਘ ਆਦਿ ਹਾਜ਼ਰ ਸਨ।

WRITTEN BY