Skip to content
Independent perspectives. Global stories.
BREAKING

ਐਸ.ਆਰ.ਐਸ ਵਿਦਿਆਪੀਠ ਸਕੂਲ ਦੇ ਬਚਿਆਂ ਦਾ ਗੋਲਫ ’ਚ ਸ਼ਾਨਦਾਰ ਪ੍ਰਦਰਸ਼ਨ

Share this story

ਸਮਾਣਾ, 14 ਫਰਵਰੀ (ਪ੍ਰੇਮ ਵਧਵਾ)-ਨਾਗਪੁਰ ਵਿਚ 63 ਵੀਂ ਰਾਸ਼ਟਰੀ ਸਕੂਲ ਖੇਡਾਂ ਦੇ ਅੰਡਰ ਨੈਸ਼ਨਲ ਮਿਨੀ ਗੋਲਫ ਪ੍ਰਤੀਯੋਗਤਾ ਮਹਾਂਰਾਸ਼ਟਰ ਨਾਗਪੁਰ ਵਿਚ 8 ਤੌਂ ਲੈ ਕੇ 11 ਫਰਵਰੀ ਤਕ ਕਰਵਾਈ ਗਈ। ਜਿਸ ਵਿਚ ਹਰ ਸਟੇਟ ਦੇ ਖਿਡਾਰੀਆਂ ਨੇ ਭਾਗ ਲਿਆ। ਚੈਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਦਾ ਬਹੁਤ ਸਰਾਹਣਾ ਯੋਗ ਪ੍ਰਦਰਸ਼ਨ ਰਿਹਾ। ਟੀਮ ਦੇ ਨਾਲ ਜਨਰਲ ਮੈਨੇਜਰ ਸ਼ੰਕਰ ਸਿੰਘ ਨੇਗੀ ਲੈਕਚਰਾਰ ਫੀਜ਼ੀਕਲ ਐਜੂਕੇਸ਼ਨ ਮੌਜੂਦ ਰਹੇ। ਉਹਨਾਂ ਨੇ ਦਸਿਆ ਕਿ ਅੰਡਰ 17 ਲੜਕੀਆਂ ਦੀ ਟੀਮ ਪਹਿਲੇ ਸਥਾਨ ਤੇ ਰਹੀ। ਜਿਸ ਵਿਚ ਐਸ.ਆਰ.ਐਸ ਵਿਦਿਆਪੀਠ ਦੀ ਨਵਨੀਤ ਕੌਰ ਤੇ ਗੁਰਪ੍ਰੀਤ ਸਿੰਘ ਦੇ ਵਿਦਿਆਰਥੀਆਂ ਨੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਪੁਸ਼ਕਰ ਜੈਨ ਨੇ ਬਰਾਊਨਜ਼ ਮੈਡਲ ਹਾਸਿਲ ਕੀਤਾ ਸਕੂਲ ਪਹੁੰਚਣ ਤੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਬਲਜੀਤ ਕੌਰ ਸਮਾਣਾ ਦਾ ਸਕੂਲ ਦੇ ਚੇਅਰਮੈਨ ਸ਼੍ਰੀਮਾਨ ਅਮਿਤ ਸਿੰਗਲਾ ਜੀ ਤੇ ਵਾਇਸ ਚੇਅਰਮੈਨ ਸ਼੍ਰੀਮਾਨ ਲਲਿਤ ਸਿੰਗਲਾ ਜੀ , ਪ੍ਰਿੰਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ ਅਤੇ ਵਾਈਸ- ਪ੍ਰਿੰਸੀਪਲ ਸ਼੍ਰੀਮਤੀ ਮੀਨੂੰ ਗੁਪਤਾ ਜੀ ਨੇ ਫੁਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਮੂੰਹ ਮਿਠਾ ਕਰਵਾਇਆ ਗਿਆ।ਪਹਿਲੇ ਸਾਲ ਦੇ ਵਿਚ ਐਨੀ ਵਡੀ ਉਪਲਬਧੀ ਹਾਸਲ ਕਰਨਾ ਇਹ ਸਕੂਲ ਲਈ ਬਹੁਤ ਮਾਣ ਵਾਲੀ ਗਲ ਹੈ। ਇਹ ਸਾਰੇ ਸਕੂਲ ਦੇ ਵਿਦਿਆਰਥੀਆਂ ਲਈ ਇਕ ਸੁਨੇਹਾ ਹੈ ਕਿ ਜ਼ਿੰਦਗੀ ਵਿਚ ਅਗੇ ਵਧਣ ਲਈ ਪੜਾਈ ਦੇ ਨਾਲ-ਨਾਲ ਖੇਡਾਂ ਦਾ ਵੀ ਮਹਤਵਪੂਰਣ ਯੋਗਦਾਨ ਹੈ।

WRITTEN BY