ਮਾਛੀਵਾੜਾ ਸਾਹਿਬ 30 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਅੱਜ ਸਵੇਰੇ ਨੇੜਲੇ ਪਿੰਡ ਮੁਗਲੇਵਾਲ ਵਿਖੇ ਬੜੀ ਮੰਦਭਾਗੀ ਗੱਲ ਵਾਪਰੀ ਜਿਸ ਦੌਰਾਨ ਪਿੰਡ ਵਿੱਚ ਇੱਕੋ ਹੀ ਜਗ੍ਹਾ ਸਥਿਤ ਗੁਰਦੁਆਰਾ ਸਾਹਿਬ ਤੇ ਪੀਰਾਂ ਦੀ ਦਰਗਾਹ ਦੀਆਂ ਗੋਲਕਾਂ ਤੋੜ ਉਸ ਵਿੱਚੋਂ ਪੈਸੇ ਚੋਰੀ ਕਰ ਲਏ ਅਤੇ ਨਾਲ ਹੀ ਹੋਰ ਪੈਸਿਆਂ ਦੀ ਤਲਾਸ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਿਤ ਕਰਨ ਵਾਲੇ ਸਥਾਨ ਪਾਲਕੀ ਸਾਹਿਬ ਦੀ ਫਰੋਲਾ ਫਰਾਲੀ ਕੀਤੀ ਅਤੇ ਸ਼ਸ਼ਤਰਾਂ ਨਾਲ ਛੇੜਛਾੜ ਕੀਤੀ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਦੋਂ ਰੋਜ਼ਾਨਾਂ ਦੀ ਤਰ੍ਹਾਂ ਨਿਤਨੇਮ ਕਰਨ ਲਈ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਟੁੱਟੀ ਪਈ ਹੈ ਅਤੇ ਪਾਲਕੀ ਸਾਹਿਬ ਤੇ ਪਏ ਸਮਾਨ ਦੀ ਫਰੋਲਾ
ਫਰਾਲੀ ਕਰਨ ਤੋਂ ਇਲਾਵਾ ਅੱਗੇ ਸ਼ਸ਼ੋਭਿਤ ਕੀਤੇ ਗਏ ਸ਼ਸ਼ਤਰਾਂ ਨਾਲ ਵੀ ਛੇੜਛਾੜ ਕੀਤੀ ਹੋਈ ਸੀ। ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਲ ਹੀ ਪੀਰਾਂ ਦੀ ਦਰਗਾਹ ਦੇ ਅੰਦਰ ਪਈ ਗੋਲਕ ਨੂੰ ਵੀ ਤੋੜਿਆ ਅਤੇ ਉਹਨਾਂ ਨੇ ਇਸ ਗੋਲਕ ਨੂੰ ਗੁਰਦੁਆਰਾ ਸਾਹਿਬ ਅੰਦਰ ਪਏ ਸ਼ਸ਼ਤਰਾਂ ਨਾਲ ਤੋੜ ਕੇ ਉਸ ਵਿੱਚ ਪੈਸੇ ਕੱਢ ਲਏ।
ਮੌਕੇ ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਗੋਲਕ ਨੂੰ ਵੀ ਤੋੜਨ ਦੀ ਬਹੁਤ ਕੋਸ਼ਿਸ ਕੀਤੀ ਗਈ ਅਤੇ ਉਹ ਆਪਣੇ ਨਾਲ ਲੈ ਕੇ ਆਏ ਨਲਕੇ ਦੀ ਹੱਥੀ ਨਾਲ ਵੀ ਉਸ ਦੇ ਜਿੰਦੇ ਨਾ ਤੋੜ ਸਕੇ। ਇਹ ਗੋਲਕ ਤੋੜਨ ਵਿੱਚ ਨਕਾਮ ਹੋਣ ਤੇ ਉਹਨਾ ਪਾਲਕੀ ਸਾਹਿਬ ਵਾਲੇ ਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਸ਼ੋਭਿਤ ਕੀਤਾ ਜਾਂਦਾ ਹੈ ਉਥੇ ਪਏ ਬਿਸਤਰਿਆਂ ਅਤੇ ਹੋਰ ਸਮਾਨ ਦੀ ਵੀ ਚੰਗੀ ਤਰ੍ਹਾਂ ਉਥਲ ਪੁਥਲ ਕੀਤੀ ਪਰ ਉਥੋਂ ਉਹਨਾਂ ਕੋਈ ਪੈਸਾ ਨਾ ਮਿਲਿਆ। ਗੁਰਦੁਆਰਾ ਸਾਹਿਬ ਅੰਦਰ ਚੋਰੀ ਹੋਣ ਤੇ ਅਤੇ ਪਾਲਕੀ ਵਾਲੇ ਸਾਹਿਬ ਵਾਲੇ ਸਥਾਨ ਦੀ ਫਰੋਲਾ ਫਰਾਲੀ ਕਰਨ ਕਾਰਨ ਕਾਫੀ ਰੋਸ ਪਾਇਆ ਜਾ ਰਿਹਾ ਸੀ। ਮੌਕੇ ਤੇ ਪੁੱਜੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਿੰਦਰ ਕੌਰ ਬਾਜਵਾ ਦੇ ਪਤੀ ਹਰਜਿੰਦਰ ਸਿੰਘ ਪਵਾਤ, ਪ੍ਰਧਾਨ ਗੁਰਮੁਖ ਸਿੰਘ, ਹੈ¤ਡ ਗ੍ਰੰਥੀ ਅਮਰਜੀਤ ਸਿੰਘ, ਸਾਧੂ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ, ਪੰਚ ਦਰਬਾਰਾ ਸਿੰਘ, ਰੁਪਿੰਦਰ ਕੌਰ ਪੰਚ, ਪੰਚ ਅਮਰੀਕ ਸਿੰਘ, ਜੀਤ ਸਿੰਘ, ਮੋਹਣ ਸਿੰਘ, ਲਾਭ ਸਿੰਘ, ਲਛਮਣ ਸਿੰਘ, ਕੁਲਦੀਪ ਸਿੰਘ, ਜਸਵੀਰ ਸਿੰਘ, ਮੋਹਣ ਸਿੰਘ, ਜੋਗਿੰਦਰ ਸਿੰਘ, ਰਤਨ ਸਿੰਘ, ਰਜਿੰਦਰ ਸਿੰਘ ਪ੍ਰਧਾਨ ਪੰਜ ਪੀਰ, ਗੁਰਪ੍ਰੀਤ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ ਆਦਿ ਨੇ ਪੁਲਿਸ ਕੋਲੋਂ ਮੰਗ ਕੀਤੀ ਕਿ ਅਜਿਹੀਆ ਘਨੋਣੀਆਂ ਹਰਕਤਾਂ ਕਰਨ ਵਾਲੇ ਚੋਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ਮੁੱਖੀ ਅਮਰਦੀਪ ਸਿੰਘ ਵੀ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਿਕਾਇਤ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।