ਨਵੀਂ ਦਿੱਲੀ, 30 ਜਨਵਰੀ (ਵਿਸ਼ਵ ਵਾਰਤਾ)- ਯੂ.ਏ.ਈ. ਦੇ ਦੁਬਈ ਸ਼ਹਿਰ ਵਿਚ ਪ੍ਰਾਪਰਟੀ ਖਰੀਦਣ ਦੇ ਮਾਮਲੇ ਵਿਚ ਭਾਰਤੀ ਸਭ ਤੋਂ ਅੱਗੇ ਹਨ। ਤੇਜ਼ੀ ਨਾਲ ਤਰੱਕੀ ਕਰਦੇ ਹੋਏ ਇਸ ਦੁਬਈ ਵਰਗੇ ਸ਼ਹਿਰ ਵਿੱਚ ਭਾਰਤੀਆਂ ਸਿਰਫ ਘਰ ਹੀ ਨਹੀਂ ਸਗੋਂ ਹੋਟਲ, ਦਫ਼ਤਰ ਅਤੇ ਕਈ ਤਰ੍ਹਾਂ ਦੀ ਜਾਇਦਾਦ ਵੀ ਖਰੀਦ ਰਹੇ ਹਨ। ਖ਼ਬਰਾਂ ਅਨੁਸਾਰ ਦੁਬਈ ਵਿੱਚ ਇਸ ਸਮੇਂ ਪ੍ਰਾਪਰਟੀ ਖਰੀਦਣ ਦੀ ਦੌੜ ਲੱਗੀ ਹੋਈ ਹੈ ਅਤੇ ਸਾਰੇ ਦੇਸ਼ਾਂ ਦੇ ਲੋਕ ਇਥੇ ਪੈਸਾ ਲਾ ਰਹੇ ਹਨ, ਪਰ ਪਿਛਲੇ ਸਾਲ ਭਾਰਤੀ ਸਭ ਤੋਂ ਅੱਗੇ ਰਹੇ। ਦੁਬਈ ਲੈਂਡ ਡਿਪਾਰਟਮੈਂਟ ਵਿਭਾਗ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਕੁਲ 236 ਅਰਬ ਦਿਰਹਮ ਦੀ ਪ੍ਰਾਪਰਟੀ ਦੀ ਖਰੀਦੋ-ਫਰੋਖ਼ਤ ਹੋਈ। ਇਸ ਵਿੱਚ ਵਿਦੇਸ਼ੀਆਂ ਨੇ 114 ਅਰਬ ਦਿਰਹਮ ਦੀ ਪ੍ਰਾਪਰਟੀ ਖਰੀਦੀ ਸੀ। 2013 ਵਿਚ ਕੁੱਲ 162 ਦੇਸ਼ਾਂ ਦੇ
ਲੋਕਾਂ ਨੇ ਦੁਬਈ ਵਿੱਚ ਪ੍ਰਾਪਰਟੀ ਖਰੀਦੀ ਹੈ।
ਲੈਂਡ ਡਿਪਾਰਟਮੈਂਟ ਡਾਇਰੈਕਟਰ ਜਨਰਲ ਸੁਲਤਾਨ ਭੱਟੀ ਬਿਨ ਮਜ਼ਰੇਨ ਨੇ ਦੱਸਿਆ ਕਿ ਸਾਰੀ ਦੁਨੀਆ ਦੇ ਨਿਵੇਸ਼ਕ ਦੁਬਈ ਨੂੰ ਪਸੰਦ ਕਰ ਰਹੇ ਹਨ।
ਭਾਰਤੀਆਂ ਤੋਂ ਬਾਅਦ ਉਥੇ ਪ੍ਰਾਪਰਟੀ ਖਰੀਦਣ ਵਾਲਿਆਂ ਵਿਚ ਦੂਸਰੇ ਨੰਬਰ ’ਤੇ ਬ੍ਰਿਟਿਸ਼ ਨਾਗਰਿਕ ਅਤੇ ਤੀਜੇ ਨੰਬਰ ਉਤੇ ਪਾਕਿਸਤਾਨੀ ਹਨ। ਪਾਕਿਸਤਾਨੀ ਵਪਾਰੀ ਡਰ ਕਰਕੇ ਕਰਾਚੀ ਛੱਡ ਕੇ ਦੁਬਈ ਜਾ ਰਹੇ ਹਨ।