Skip to content
Independent perspectives. Global stories.
BREAKING

ਸਮਾਜ ਸੇਵਕਾਂ ਅਤੇ ਚੜਦੀ ਕਲਾ ਗਰੁੱਪ ਵੱਲੋਂ ਗਰੀਬ ਪਰਿਵਾਰ ਦੀ ਮਦਦ

Share this story

ਗੋਲੇਵਾਲਾ, 14 ਫਰਵਰੀ (ਜਸਵਿੰਦਰ ਬਰਾੜ ਸਾਧਾਂਵਾਲਾ)- ਪਿੰਡ ਹੋਲਾਂ ਵਾਲੀ ਹਲਕਾ ਜੀਰਾ ਵਿਖੇ ਇੱਕ ਪਰਿਵਾਰ ਅੱਤ ਦੀ ਗਰੀਬੀ ਦੀ ਮਾਰ ਝੱਲ ਰਿਹਾ ਹੈ। ਕਿਉਂਕਿ ਪਰਿਵਾਰ ਦਾ ਮੁਖੀ ਰੇਸ਼ਮ ਸਿੰਘ ਬਿਮਾਰੀ ਤੋ ਪੀੜਤ ਹੈ ਰੇਸ਼ਮ ਸਿੰਘ ਦੀ ਰੀੜ ਦੀ ਹੱਡੀ ਟੁੱਟੀ ਹੈ ਜੋ ਕਿ ਕਾਫੀ ਸਮਾਂ ਹੋ ਚੁੱਕਾ ਹੈ।ਰੇਸ਼ਮ ਸਿੰਘ ਦੀਆਂ ਲੱਤਾਂ ਗਲ ਚੁੱਕੀਆਂ ਹਨ। ਇਲਾਜ ਲਈ ਕੋਈ ਕਮਾਈ ਦਾ ਸਾਧਨ ਨਹੀ ਹੈ। ਇਸ ਪਰਿਵਾਰ ਦਾ ਪਤਾ ਲੱਗਣ ਤੇ ਚੜਦੀ ਕਲਾ ਗਰੁੱਪ ਉਸ ਨੂੰ ਪਰਿਵਾਰ ਨੂੰ ਮਿਲ ਕੇ ਉਸ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਅਤੇ ਪਰਿਵਾਰ ਕੋਲ ਪੇਟ ਭਰਨ ਲਈ ਕੋਈ ਵੀ ਰਾਸ਼ਨ ਨਹੀ ਹ ੈਇਸ ਪਰਿਵਾਰ ਦੀ ਸਹਾਇਤਾ ਸਮਾਜ ਸੇਵਕਾਂ ਅਤੇ ਚੜਦੀ ਕਲਾ ਗਰੁੱਪ ਵੱਲੋ ਕੀਤੀ ਗਈ ਪਰਿਵਾਰ ਨੂੰ ਦੋ ਤਿੰਨ ਮਹੀਨਿਆਂ ਦਾ ਰਾਸ਼ਨ ਦਿੱਤਾ ਗਿਆ ਪਰਿਵਾਰ ਵਿੱਚ ਹੋਰ ਕੋਈ ਕਮਾਈ ਵਾਲਾ ਨਹੀ ਹੈ ।ਰੇਸ਼ਮ ਸਿੰਘ ਦੇ ਇੱਕ ਲੜਕਾ ਅਤੇ ਇੱਕ ਲੜਕੀ ਹੈ।
ਉਨ੍ਹਾਂ ਦੀ ਪੜਾਈ ਦਾ ਖਰਚਾ ਵੀ ਬੜੀ ਮੁਸ਼ਕਲ ਨਾਲ ਚਲਦਾ ਹੇ। ਸਾਨੂੰ ਇਸ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣ ਦੀ ਲੋੜ ਹੈ।ਤਾ ਜੋ ਰੇਸ਼ਮ ਸਿੰਘ ਦਾ ਇਲਾਜ ਹੋ ਸਕੇ ਤਾ ਜੋ ਪਰਿਵਾਰ ਆਪਣੀ ਜਿੰਦਗੀ ਚੰਗੀ ਬਤਾ ਸਕੇ ਇਸ ਮੋਕੇ ਸੁਰਿੰਦਰ ਸਾਧਾਂਵਾਲਾ, ਮਨਜੀਤ ਸਿੰਘ ਕਹਾਨ ਸਿੰਘ ਵਾਲਾ, ਮੈਡਮ ਭਿੰਦਰ ਕੋਰ ਵਸਤੀ ਭਾਗ ਸਿੰਘ ਵਾਲੀ, ਮੈਡਮ ਸ਼ਿਵ ਸੰਧੂ, ਹਰਪ੍ਰੀਤ ਸਿੰਘ ਸਰਪੰਚ ਮੋਹਰੇਵਾਲਾ, ਖੋਸਾ ਧੂੜਕੋਟ, ਮਨਮੀਤ ਫਰੀਦਕੋਟ ਆਦਿ ਵੱਲੋ ਇਸ ਪਰਿਵਾਰ ਦੀ ਸਹਾਇਤਾ ਕੀਤੀ ਰੇਸ਼ਮ ਸਿੰਘ ਦੇ ਪਰਿਵਾਰ ਵੱਲੋਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ।

WRITTEN BY