ਭੋਗਪੁਰ, 14 ਫਰਵਰੀ (ਹਰਨਾਮ ਦਾਸ ਚੋਪੜਾ, ਹਰਨਾਮ ਸਿੰਘ ਮਿਨਹਾਸ)- ਗੁਰਸਿਖਾਂ ਦਾ ਫਰਜ ਬਣਦਾ ਸੀ ਕਿ ਉਹ ਗੁਰੂ ਗਰੰਥ ਸਹਿਬ ਵਿਚਲੀ ਬਾਣੀ ਨੂੰ ਗੁਰੂ ਸਹਿਬਾਂ ਦੀ ਸੋਚ ਅਨੂਸਾਰ ਸਮਝਕੇ, ਹੋਰਾਂ ਨੂੰ ਵੀ ਸਮਝਾਉਂਦੇ।ਪਰ ਬੜੀ ਹੀ ਥੋੜੀ ਗਿਣਤੀ ਦੇ ਗੁਰਸਿਖਾ ਨੂੰ ਛਡਕੇ, ਬਹੁਗਿਣਤੀ ਸਿਖਾਂ ਨੇ ਇੰਝ ਨਹੀਂ ਕੀਤਾ। ਵਡੀ ਤਦਾਦ ਵਿਚ ਪ੍ਰਚਾਰਕਾਂ ਨੇ ਐਸੀ ਮਤ ਮਾਰੀ ਕਿ ਬਹੁਗਿਣਤੀ ਸਿਖਾਂ ਨੇ ਗੁਰਬਾਣੀ ਨੂੰ ਸਮਝਣ ਦੀ ਲੋੜ ਹੀ ਨਹੀਂ ਸਮਝੀ। ਜਿਸ ਕਰਕੇ ਅਜ ਵੀ ਇਹਨਾਂ (ਸਿਖਾਂ) ਨੇ ਗੁਰੂ ਗਰੰਥ ਸਹਿਬ ਵਿਚਲੇ ਬਾਣੀਕਾਰ,ਜਿਹੜੇ ਗੁਰੂ ਸਹਿਬਾਂ ਤੋਂ ਪਹਿਲਾਂ ਹੋਏ ਹਨ ਅਤੇ ਜਿਹਨਾਂ ਦੀ (ਗੁਰੂ ਨਾਨਕ ਸਹਿਬ ਵਲੋਂ ਇਕਤਰ ਕੀਤੀ) ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਹਿਬ ਵਿਚ ਦਰਜ ਕੀਤਾ ਹੈ।ਉਹਨਾਂ ‘ਭਗਤ ਸਹਿਬਾਨਾਂ‘ ਨੂੰ ਛੋਟੇ ਅਤੇ ‘ਗੁਰੂ ਸਹਿਬਾਨਾਂ‘ ਨੂੰ ਵਡੇ ਬਣਾਕੇ, ਇਹਨਾਂ ਵਿਚ ਫਰਕ ਸਮਝ ਰਖਿਆ ਹੈ,?ਿਸ ਤਰਾ ਦਾ ਮਾਮਲਾ ਭੋਗਪੁਰ ਸ਼ਹਿਰ ਦੇ ਵਾਰਡ ਨੰ 3ਮੁਹਲਾ ਰੂਪ ਨਗਰ ‘ਚ ਸਾਹਮਣੇ ਆ?ਿਆ ,ਜਿਥੇ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਚਲ ਰਹੇ ਪ੍ਰਬੰਧਾਂ ‘ਚ ਉਸ ਵਕਤ ਕੁੜਤਣ ਫੈਲ ਗਈ ਜਦੋਂ ਆਪੋ ਆਪਣੀ ਬਰਾਦਰੀ ਦਾ ਗੁਰਦੁਆਰਾ ਸਾਹਿਬ ’ਤੇ ਠਪਾ ਲਗਾਉਣ ਲਈ ਕੁਝ ਲੋਕਾਂ ਨੇ ਗਲਤ ਅਫ਼ਵਾਹਾਂ ਫੈਲਾ ਕੇ ਲੋਕਾਂ ਦੇ ਮਨਾਂ ‘ਚ ਜ਼ਹਿਰ ਘੋਲਣ ਦਾ ਕੰਮ ਸ਼ੁਰੂ ਕਰ ਦਿਤਾ।ਜਾਣਕਾਰੀ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰੀਬ 30 ਸਾਲ ਪਹਿਲਾਂ ਕਟੀ ਗਈ ਕਲੌਨੀ ਤੋਂ ਬਾਅਦ ਸ਼ੁਰੂ ਹੋਈ ਜਿਥੇ ਬਹੁ-ਗਿਣਤੀ ਦਲਿਤ ਸਮਾਜ ਦੇ ਲੋਕਾਂ ਦੀ ਹੋਣ ਕਰਕੇ ਸ੍ਰੀ ਗੁਰੁ ਰਵਿਦਾਸ ਪੂਰਬ ਦੇ ਨਾਲ ਨਾਲ ਸ੍ਰੀ ਗੁਰੁ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਰਿਹਾ ਹੈ ਪਰ ਹੁਣ ਕੁਝ ਲੋਕਾਂ ਨੇ ਬਰਾਦਰੀਵਾਦ ਦੀ ਸਾਜਿਸ਼ ਤਾਹਿਤ ਗੁਰੂਘਰ ਨੂੰ ਸਿਆਸਤ ਦਾ ਅਖਾੜਾ ਬਣਾਉਂਦਿਆਂ ਗੁਰੂ ਘਰ ਵਿਚ ਗੁਰੂ ਰਵੀਦਾਸ ਜੀ ਦੀ ਮਹਿਮਾ ਤੇ ਪਾਬੰਦੀ ਲ?ਾ?ੀ ਜਾ ਰਹੀ ਹੈ ਜਦਕਿ ਰਵਿਦਾਸ ਜੀ ਦੀ ਵਿਚਾਰਧਾਰਾ ਸਾਹਿਬ ਦਾ ਪ੍ਰਬੰਧ ਚਲਾ ਰਹੀ ਕਮੇਟੀ ਅਜਿਹੀਆਂ ਅਫ਼ਵਾਹਾਂ ਨੂੰ ਨਕਾਰਦਿਆਂ ਇਸ ਨੂੰ ਬਰਾਦਰੀਵਾਦ ਭਾਰੂ ਕਰਨ ਦਾ ਹਥ ਕੰਢਾ ਦਸਿਆ।
ਰਵਿਦਾਸ ਵਿਚਾਰਧਾਰਾ ਨਾਲ ਜੁੜੀਆਂ ਸੰਗਤਾਂ ਨੇ ਕਿਹਾ ਕਿ ਬੇਸ਼ਕ ਇਸ ਮੁਹਲੇ ‘ਚ ਵਖ ਵਖ ਜਾਤ ਬਰਾਦਰੀ ਦੇ ਲੋਕ ਰਹਿ ਰਹੇ ਹਨ ਪਰ ਉਨ੍ਹਾਂ ‘ਚ ਕੁਝ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਸਬੰਧੀ ਰੋਕਣਾ ਚਾਹਿਆ ਜੋ ਉਨ੍ਹਾਂ ਨੂੰ ਅਜਿਹਾ ਕਰਨ ਦਾ ਕੋਈ ਹਕ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਗੰਭੀਰ ਹੈ ਪਰ ਫਿਰ ਵੀ ਪ੍ਰਬੰਧਕ ਕਮੇਟੀ ਨੇ ਅਜਿਹੀਆਂ ਸਾਜਿਸ਼ਾਂ ਰਚਣ ਵਾਲੇ ਅੰਸਰਾਂ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।
ਭੋਗਪੁਰ ਦੇ ਇੱਕ ਗੁਰਦਵਾਰੇ ’ਚ ਗੁਰੂ ਰਵਿਦਾਸ ਮਹਿਮਾ ’ਤੇ ਰੋਕ ਕਾਰਨ ਸਥਿਤੀ ਤਣਾਪੂਰਣ



