ਬੁਢਲਾਡਾ, 14 ਫਰਵਰੀ (ਕੁਲਵਿੰਦਰ ਚਹਿਲ, ਬਲਵਿੰਦਰ ਜਿੰਦਲ)- ਪਿੰਡ ਦੋਦੜਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਦੋਦੜਾ ਅਤੇ ਹੋਰਨਾਂ ਆਗੂਆਂ ਨੇ ਪਿੰਡ ਦੇ ਜਰੂਰਤਮੰਦ ਬੁਢਾਪਾ ਪੈਨਸ਼ਨਰਾਂ ਨੂੰ ਨਵੀਂਆਂ ਲਗਵਾਈਆਂ ਪੈਨਸ਼ਨਾਂ ਦੀਆਂ ਖਾਤਾ ਕਾਪੀਆ ਵੰਡੀਆਂ ।ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆ ਸ੍ਰ: ਦੋਦੜਾ ਨੇ ਕਿਹਾ ਕਿ ਪੰਜਾਬ ਸਰਕਾਰ ਜਰੂਰਤਮੰਦ ਵਿਅਕਤੀਆ ਅਤੇ ਪਰਿਵਾਰਾਂ ਨੂ ਹਰ ਤਰ੍ਹਾਂ ਦੀ ਬਣਦੀ ਸਹੂਲਤ ਦੇਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਸਾਰੀਆਂ ਜਨਤਕ ਸਹੂਲਤਾਂ ਪ੍ਰਾਪਤ ਹੋਣਗੀਆ। ਇਸ ਮੌਕੇ ਰਣਜੀਤ ਸਿੰਘ ਸਮਰਾ ਨੰਬਰਦਾਰ, ਜਗਮੇਲ ਸਿੰਘ, ਹਰਚਰਨ ਸਿੰਘ, ਰਣਜੀਤ ਸਿੰਘ ਬੱਗਾ, ਨਾਜ਼ਰ ਸਿੰਘ, ਲੀਲੂ ਸਿੰਘ ਸਾਬਕਾ ਪੰਚ ਆਦਿ ਮੌਜੂਦ ਸਨ।
ਨਵੀਂਆਂ ਪੈਨਸ਼ਨਾਂ ਦੀਆਂ ਖਾਤਾ ਕਾਪੀਆਂ ਵੰਡੀਆਂ



