Skip to content
Independent perspectives. Global stories.
BREAKING

ਬ੍ਰਹਮਾ ਕੁਮਾਰੀਜ ਵੱਲੋਂ ਮਹਾਂਸ਼ਿਵਰਾਤਰੀ ਸ਼ੋਭਾ ਯਾਤਰਾ

Share this story

ਕੋਟਕਪੂਰਾ, 14 ਫਰਵਰੀ (ਚਰਨਦਾਸ ਗਰਗ, ਸਤਨਾਮ ਸਿੰਘ੍ਯ)- ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਇਸ਼ਵਰੀਯ ਵਿਸ਼ਵ ਵਿਦਿਆਲਿਆ ਤੱਪਸਿਆ ਧਾਮ ਦੀ ਬ੍ਰਹਮਾ ਕੁਮਾਰੀਜ ਵੱਲੋ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਬ੍ਰਹਮਾ ਕੁਮਾਰੀ ਸੰਗੀਤਾ ਦੀਦੀ ਦੀ ਅਗਵਾਈ ਵਿਚ ਸ਼ੋਭਾ ਯਾਤਰਾ ਕੱਢੀ ਜਿਸ ਵਿਚ ਪਾਲਕੀ ਨੂੰ ਸਜਾ ਕੇ ਸ਼ਿਵਲਿੰਗ ਬਿਰਾਜਮਾਨ ਕੀਤਾ ਭੈਣਾ ਭਾਈ ਨੇ ਹੱਥ ਵਿਚ ਸ਼ਿਵ ਝੰਡੇ ਫੜ੍ਹ ਕੇ ਜੈ ਕਾਰੇ ਲਾਏ ਭਾਰਤ ਮੈ ਭਗਵਾਨ ਆਏ ਹੈ, ਕੱਲਯੁਗ ਜਾਨੇ ਵਾਲਾ ਹੈ ਸੱਤਯੁਗ ਆਨੇ ਵਾਲਾ ਹੈ ਇਹ ਸ਼ੋਭਾ ਯਾਤਰਾ ਤੱਪਸਿਆ ਧਾਮ ਤੋ ਸ਼ੁਰੂ ਹੋ ਕੇ ਪ੍ਰਮੁੱਖ ਸਥਾਨਾ ਚੋ ਹੁੰਦੇ ਹੋਏ ਜੈਤੋ ਚੂੰਗੀ ਸੁਪਰੀਮ ਬੁਟੀਕ ਹਾਊਸ ਪਹੁੰਚੀ ਉਸ ਮੋਕੇ ਸ਼ਿਵਰਾਤਰੀ ਬਾਰੇ ਜਾਣਕਾਰੀ ਦਿੱਤੀ। ਜੋਤੀ ਉਜਵਲ ਕਰਕੇ ਕੇਕ ਕੱਟਿਆ ਸਭ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਇਸ ਸਮੇ ਬੀ .ਕੇ ਸੰਗੀਤਾ ਦੀਦੀ ਨੇ ਸ਼ਿਵ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਸੰਕਲਪ ਕਰਵਾਇਆ ਕਿ ਅਸੀ ਸਭ ਪਰਮਪਿਤਾ ਪਰਮਾਤਮਾ ਸ਼ਿਵ ਦੀ ਸ਼੍ਰੀਮਤ ਤੇ ਚਲਾਂਗੇ ਹਾਂ ਜੀ ਦਾ ਪਾਠ ਪੱਕਾ ਕਰਾਂਗੇ ਸਭ ਨੂੰ ਸੁੱਖ ਦੇਵਾਂਗੇ ਤੇ ਸੁੱਖ ਲਵਾਂਗੇ ਉਸ ਮੋਕੇ ਬੀ. ਕੇ ਦੀਪਾਲੀ ਭੈਣ, ਸੋਨੂੰ ਭੈਣ, ਕਮਲਾ ਭੈਣ, ਸਿੰਮੀ ਭੈਣ, ਪ੍ਰੀਤੀ ਭੈਣ, ਜੋਤੀ ਭੈਣ ਤੋ ਇਲਾਵਾ ਕਰ ਭਲਾ ਹੋ ਭਲਾ ਪ੍ਰੈਸ ਕੱਲਬ ਦੇ ਪ੍ਰਧਾਨ ਸੁਭਾਸ਼ ਮਹਿਤਾ, ਟੀ. ਆਰ ਐਗਰੋ ਇੰਡ. ਦੇ ਐਮ. ਡੀ ਸ਼ਾਮ ਸੁੰਦਰ ਗੋਇਲ, ਸ਼ਿਵਾ ਟਿੰਬਰ ਟਰੈਡਰਜ ਦੇ ਐਮ. ਡੀ ਸਚਿਨ ਗੁਪਤਾ, ਡਾ. ਰਾਜ ਕੁਮਾਰ ਗਰਗ, ਡਾ. ਅਰੁਨੇਸ਼ ਅਰੋੜਾ, ਵਕੀਲ ਚਰਨਜੀਤ ਸਿਡਾਨਾ, ਉਦਯੋਗਪਤੀ ਨਰੇਸ਼ ਸੱਚਦੇਵਾ ਜੈਤੋ, ਅਮਰਨਾਥ ਛਾਬੜਾ, ਜਗਦੀਸ਼ ਸੱਚਦੇਵਾ, ਕਮਲ ਕਟਾਰੀਆ ਅਤੇ ਹੋਰ ਵੱਡੀ ਗਿਣਤੀ ਵਿਚ ਹਾਜਰ ਸਨ।ਸਭ ਨੂੰ ਤਿਲਕ ਲਗਾਂ ਕੇ ਫਰੂਟ, ਮਿਠਾਈ ਤੇ ਚਾਵਲਾ ਦਾ ਪ੍ਰਸ਼ਾਦ ਅਟੂਟ ਵਰਤਾਇਆ ਗਿਆ।

WRITTEN BY