May 1, 2026 6:30 pm

ਅਮਰੀਕਾ ’ਤੇ ਹਮਲਾ ਕਰਨਾ ਚਾਹੁੰਦਾ ਹੈ ਅਲਕਾਇਦਾ

index ਵਾਸ਼ਿੰਗਟਨ, 30 ਜਨਵਰੀ (ਪੀ.ਟੀ.)- ਅਲਕਾਇਦਾ ਨਾਲ ਜੁੜੇ ਸੀਰੀਆਈ ਸੰਗਠਨ ਅਲ-ਨਸਨ ਫਰੰਟ ’ਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਯੂਰਪ, ਪੱਛਮੀ ਏਸ਼ੀਆ ਅਤੇ ਅਮਰੀਕਾ ਦੇ ਰਹਿਣ ਵਾਲੇ ਲੜਾਕਿਆਂ ਨੂੰ ਸਿਖਲਾਈ ਦੇ ਰਿਹਾ ਹੈ। ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਜੈਮਜ਼ ਕਲੈਪਰ ਨੇ ਸੈਨੇਟ ਦੀ ਖੁਫੀਆ ਮਾਮਲਿਆਂ ਦੀ ਕਮੇਟੀ ਨੂੰ ਦੱਸਿਆ ਕਿ ਸੀਰੀਆ ਵਿਚ ਅਲਕਾਇਦਾ ਵਰਗੇ ਅੱਤਵਾਦੀ ਸੰਗਠਨ ਲੋਕਾਂ ਨੂੰ ਅੱਤਵਾਦੀ ਦੀ ਸਿਖਲਾਈ ਦੇ ਕੇ ਅਮਰੀਕਾ ਭੇਜਣ ਦੀ ਤਿਆਰੀ ਕਰ ਰਹੇ ਹਨ। ਇਹ ਅਮਰੀਕਾ ਲਈ ਉਭਰਦੇ ਨਵੇਂ ਖ਼ਤਰਿਆਂ ਵਿਚੋਂ ਇਕ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੰਗਠਨਾਂ ਵਿਚੋਂ ਇਕ ਅਲ-ਨਸਨ ਫਰੰਟ ਅਮਰੀਕਾ ਉਤੇ ਹਮਲਾ ਕਰਨਾ ਚਾਹੁੰਦਾ ਹੈ। ਹਾਲਾਂਕਿ ਕਲੈਪਰ ਨੇ ਇਸ ਸਬੰਧੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਕੋਈ ਸਬੂਤ ਪੈਸ਼ ਕੀਤਾ। ਉਨ੍ਹਾਂ ਕਿਹਾ ਕਿ ਅਰਬ ਟਾਪੂ ਵਿਚ ਯਮਨ ਸਥਿਤ ਅਲਕਾਇਦਾ ਵਰਗੇ ਵੱਧ ਸਥਾਪਿਤ ਸਮੂਹ ਅਮਰੀਕਾ ਉਤੇ ਹਮਲਾ ਕਰਨ ਵਿਚ ਸਮਰਥ ਹਨ। ਕਲੈਪਰ ਨੇ ਕਿਹਾ ਕਿ ਸੀਰੀਆ ਵਿਚ ਅਸਦ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੇ ਲਗਪਗ ਇਕ ਲੱਖ ਬਾਗੀਆਂ ਵਿਚੋਂ 26 ਹਜ਼ਾਰ ਅੱਤਵਾਦੀ ਹਨ ਅਤੇ ਯੂਰਪ ਸਮੇਤ ਲਗਪਗ 50 ਦੇਸ਼ਾਂ ਦੇ ਵਿਦੇਸ਼ੀ ਨਾਗਰਿਕ ਹਨ।

Send this to a friend