May 1, 2026 6:29 pm

ਭਾਰਤੀ ਮੂਲ ਦੀ ਮਹਿਲਾ ਬੈਂਕਰ ਬ੍ਰਿਟੇਨ ’ਚ ਗ੍ਰਿਫਤਾਰ

¦ਡਨ, 30 ਜਨਵਰੀ (ਪੀ.ਟੀ.)-ਇੱਕ ਭਾਰਤੀ ਮੂਲ ਦੀ ਮਹਿਲਾ ਬੈਂਕਰ ਨੂੰ ਬ੍ਰਿਟੇਨ ਵਿਚ ਚੱਲ ਰਹੀ ਅੱਤਵਾਦ ਰੋਕੁ ਮੁਹਿੰਮ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਮੈਟੋਪਾਲੀਟਨ ਪੁਲਿਸ ਦੇ ਕਾਊਂਟਰ ਟੈਰਰਿਜ਼ਮ ਕਮਾਂਡ ਵੱਲੋਂ ਐਤਵਾਰ ਨੂੰ ਇਸ ਮਹਿਲਾ ਬੈਂਕਰ ਕੁੰਤਲ ਪਲੇਟ ਦੇ ਪੂਰਬੀ ¦ਡਨ ਸਥਿਤ ਰਿਹਾਇਸ਼ ਉਤੇ ਛਾਪਾ ਮਾਰਿਆ ਗਿਆ ਸੀ। ਉਸ ਸਮੇਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਮਹਿਲਾ ਬਾਰਕਲੇਜ਼ ਬੈਂਕ ਵਿਚ ਕੰਮ ਕਰਦੀ ਹੈ ਅਤੇ ਕੁੰਤਲ ਪੂਰਬੀ ¦ਡਨ ਦੇ ਟੇਮਜ਼ ਮੈਜਿਸਟ੍ਰੇਟ ਵਿਚ ਸ਼ਾਮਿਲ ਮੈਜਿਸਟ੍ਰੇਟ ਮੀਨਾ ਪਟੇਲ ਦੀ ਬੇਟੀ ਹੈ।ਪ੍ਰਧਾਨ ਮੰਤਰੀ ਅਹੁਦੇ ਲਈ ਮਮਤਾ ਹੀ ਆਦਰਸ਼ ਉਮੀਦਵਾਰਕੋਲਕਾਤਾ, 30 ਜਨਵਰੀ (ਪੀ.ਟੀ.)-ਪ੍ਰਸਿੱਧ ਲੇਖਕ ਮਹਾਸ਼ਵੇਤਾ ਦੇਵੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪ੍ਰਤੀ

ਆਪਣਾ ਸਮਰਥਨ ਜਾਹਰ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਉਹੀ ਇਕ ਮਾਤਰ ਆਦਰਸ਼ ਉਮੀਦਵਾਰ ਹੈ। ਵਿਸ਼ਾਲ ਤ੍ਰਿਣਮੂਲ ਕਾਂਗਰਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਹਾਸ਼ਵੇਤਾ ਨੇ ਪਾਰਟੀ ਪ੍ਰਮੁ¤ਖ ਮਮਤਾ ਬੈਨਰਜੀ ਦੁਆਰਾ ਜਨਤਾ ਦੇ ਲਈ ਕੀਤੇ ਕਾਰਜਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਅਗਲੀ ਪ੍ਰਧਾਨ ਮੰਤਰੀ ਦੇ ਰੂਪ ’ਚ ਦੇਖਣਾ ਪਸੰਦ ਕਰਨਗੇ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਮਤਾ ਇਕੱਲੀ ਆਦਰਸ਼ ਉਮੀਦਵਾਰ ਹੈ।

Send this to a friend