ਕੀਰਤਪੁਰ ਸਾਹਿਬ, 11 ਫਰਵਰੀ (ਅਮਰਾਨ ਖਾਨ)- ਉਪ ਮੰਡਲ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਾਅ ਮੈਟੀਰੀਅਲ ਇੰਮਪੋਰਟ ਦੀ ਸੂਰਤ ਵਿੱਚ ਕਿਸੇ ਕਿਸਮ ਦੀ ਨਜ਼ਾਇਜ਼ ਨਿਕਾਸੀ ਦੀ ਸੰਭਾਵਨਾ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਵੱਲੋਂ ਜ਼ਿਲ੍ਹੇ ਦੇ ਸਮੂਹ ਥਾਣਿਆਂ /ਚੌਕੀਆਂ ਦੇ ਏਰੀਏ ਵਿੱਚ ਵੱਖ ਵੱਖ ਅਧਿਕਾਰੀਆਂ ਦੀ ਡਿਊਟੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਸਰਕਾਰ ਦੇ ਹੁਕਮਾਂ ਦੀ ਸੰਚਾਰੂ ਢੰਗ ਨਾਲ ਪਾਲਣਾ ਹੋ ਸਕੇ। ਇਹ ਜਾਣਕਾਰੀ ਦਿੰਦਿਆ ਉਪ ਮੰਡਲ ਮੈਜਿਟਰੇਟ ਸ੍ਰੀ ਰਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਇਨ੍ਹਂਾਂ ਹੁਕਮਾਂ ਅਨੁਸਾਰ ਕੀਰਤਪੁਰ ਸਾਹਿਬ(ਚੌਕੀ ਭਰਤਗੜ੍ਹ)ਦੇ ਏਰੀਏ ਵਿੱਚ ਚੈਕਿੰਗ ਲਈ ਸ਼੍ਰੀ ਗੁਰਜਿੰਦਰ ਸਿੰਘ ਤਹਿਸੀਲਦਾਰ, ਸ਼੍ਰੀ ਰੋਹਿਤ ਕੁਮਾਰ ਸਬ-ਡਵੀਜਨ-ਇੰਜੀਨੀਅਰ ਤੇ ਸ਼੍ਰੀ ਸਤਵਿੰਦਰਪਾਲ ਸਿੰਘ ਰਾਣੀਕੇ ਨਾਇਬ ਤਹਿਸੀਲਦਾਰ ,ਨੰਗਲ ਲਈ ਸ਼੍ਰੀ ਜੋਗਿੰਦਰ ਸਿੰਘ ਨਾਇਬ ਤਹਿਸੀਲਦਾਰ, ਸ਼੍ਰੀ ਰਣਬੀਰ ਸਿੰਘ ਜੇ.ਈ. ਤੇ ਸ਼੍ਰੀ ਅਮਰਜੀਤ ਸਿੰਘ, ਨੂਰਪੁਰ ਬੇਦੀ (ਚੌਕੀ ਕਲਵਾਂ) ਲਈ ਸ਼੍ਰੀ ਸੁਮਿਤ ਕਾਰਾ ਉਪ ਮੰਡਲ ਇੰਜੀਨੀਅਰ, ਸ਼੍ਰੀ ਬਲਵਿੰਦਰ ਸਿੰਘ ਜੇ.ਈ. ਤੇ ਸ਼੍ਰੀ ਗੁਰਭਾਗ ਸਿੰਘ, ਜੂਨੀਅਰ ਇੰਜੀਨੀਅਰ , ਨੂਰਪੁਰਬੇਦੀ (ਚੋਕੀ ਹਰੀਪੁਰ ) ਲਈ ਸ਼੍ਰੀ ਮਨਜੀਤ ਸਿੰਘ ਜੂਨੀਅਰ ਇੰਜੀਨੀਅਰ, ਸ਼੍ਰੀ ਜਸਪ੍ਰੀਤ ਸਿੰਘ ਜੇ.ਈ. ਤੇ ਸ਼੍ਰੀ ਓਮ ਪ੍ਰਕਾਸ਼ ਜੇ.ਈ. ਜਦਕਿ ਸ਼੍ਰੀ ਆਨੰਦਪੁਰ ਸਾਹਿਬ ਥਾਣੇ ਲਈ ਸ਼੍ਰੀ ਸੁਰਿੰਦਰ ਕੁਮਾਰ ਨਾਇਬ ਤਹਿਸੀਲਦਾਰ, ਸ਼੍ਰੀ ਨਵਦੀਪ ਕੁਮਾਰ ਉਪ ਮੰਡਲ ਇੰਜੀਨੀਅਰ ਤੇ ਸ਼੍ਰੀ ਸੁਖਬੀਰ ਸਿੰਘ ਜੇ.ਈ. ਉਸਾਰੀ ਮੰਡਲ ਦੀ ਡਿਊਟੀ ਲਗਾਈ ਗਈ ਹੈ।ਉਨ੍ਹਾ ਇਨ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਜ਼ਾਇਜ ਨਿਕਾਸੀ/ਢੋਆ-ਢੁਆਈ ਦੀ ਸੂਰਤ ’ਚ ਨਿਯਮਾਂ ਅਨੁਸਾਰ ਤੁਰੰਤ ਬਣਦੀ ਕਾਰਵਾਈ ਕਰਨਗੇ।
ਰੇਤੇ-ਬੱਜਰੀ ਦੀ ਨਜ਼ਾਇਜ਼ ਨਿਕਾਸੀ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਤਾਇਨਾਤ : ਐਸ.ਡੀ.ਐਮ.



