Skip to content
Independent perspectives. Global stories.
BREAKING

ਸਪੀਕਰ ਰਾਣਾ ਕੇ.ਪੀ. ਸਿੰਘ 15 ਨੂੰ ਮਧੁਵੰਨ ਵਾਟਿਕਾ ਸਕੂਲ ਨੂਰਪੁਰ ਬੇਦੀ ਵਿਖੇ ਬੱਚਿਆਂ ਨੂੰ ਵੰਡਣਗੇ ਇਨਾਮ

Share this story

ਨੂਰਪੁਰ ਬੇਦੀ, 11 ਫਰਵਰੀ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ 15 ਫਰਵਰੀ ਨੂੰ ਮਧੁਵੰਨ ਵਾਟੀਕਾ ਪਬਲਿਕ ਸਕੂਲ ਅਸਮਾਨਪੁਰ ਨੂਰਪੁਰ ਬੇਦੀ ਦੇ 14ਵੇਂ ਸਲਾਨਾ ਇਨਾਮ ਵੰਡ ਸਮਾਰੋਹ ਵਿਚ ਸ਼ਾਮਿਲ ਹੋਣਗੇ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੇਨ ਸ੍ਰੀ ਅਮਿਤ ਚੱਢਾ ਨੇ ਦੱਸਿਆ ਕਿ ਮਧੁਵੰਨ ਵਾਟੀਕਾ ਪਬਲਿਕ ਸਕੂਲ ਦੇ 14ਵੇਂ ਇਨਾਮ ਵੰਡ ਸਮਾਰੋਹ ਨੂੰ ਗੂੰਜ ਆਫ ਮਧੁਵੰਨ ਵਜੋਂ ਮਨਾਇਆ ਜਾ ਰਿਹਾ ਹੈ। 15 ਫਰਵਰੀ ਨੂੰ ਸਵੇਰੇ 10.30 ਵਜੇ ਅਰੰਭ ਹੋ ਜਾਵੇਗਾ। ਸਕੁੂਲ ਦੇ ਵਿਚ ਵਿਸਾਲ ਆਡੋਟੋਰੀਮ ਵਿਚ ਹੋਣ ਵਾਲੇ ਇਸ ਪਲੇਠੇ ਸਮਾਰੋਹ ਦਾ ਸੁਭ ਅਰੰਭ ਸਪੀਕਰ ਰਾਣਾ ਕੇ.ਪੀ.੍ਯਸਿੰਘ ਵਲੋਂ ਪਰਦਾ ਉਠਾ ਕੇ ਕੀਤਾ ਜਾਵੇਗਾ।

WRITTEN BY