ਅਮਰਗੜ੍ਹ, 11 ਫਰਵਰੀ (ਸੁਖਵਿੰਦਰ ਸਿੰਘ ਅਟਵਾਲ)- ਵੱਖ-ਵੱਖ ਥਾਵਾਂ ਤੋਂ ਮੋਟਰਸਾਇਕਲ ਚੋਰੀ ਕਰਨ ਵਾਲੇ ਚੋਰ ਗ੍ਰੋਹ ਦੇ ਇੱਕ ਮੈਂਬਰ ਨੂੰ ਥਾਣਾ ਅਮਰਗੜ੍ਹ ਵੱਲੋਂ ਚੋਰੀ ਦੇ ਦੋ ਮੋਟਰਸਾਇਕਲਾਂ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਦੋਂ ਇਸ ਸਬੰਧੀ ਥਾਣਾ ਅਮਰਗੜ੍ਹ ਦੇ ਮੁਖੀ ਗੁਰਭਜਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇਂ ਦੱਸਿਆ ਕਿ ਏਐ¤ਸਆਈ ਜਗਦੇਵ ਸਿੰਘ ਨੇਂ ਸਮੇਤ ਪੁਲਿਸ ਪਾਰਟੀ ਦੇ ਥਾਣਾ ਅਮਰਗੜ੍ਹ ਦੇ ਏਰੀਆ ਵਿੱਚ ਗਸਤ ਦੌਰਾਨ ਮਿਲੀ ਮੁਖਬਰੀ ਕਾਰਨ ਟੀ ਪੁਆਇੰਟ ਝੂੰਦਾਂ, ਚੌਦਾ ਅਮਰਗੜ੍ਹ ਰੋੜ ਵਿਖੇ ਨਾਕਾਬੰਦੀ ਕਰਕੇ ਮੋਟਰਸਾਈਕਲ ਨੰਬਰ ਸ਼ਨ 13-ਂਧ 6046 ਮਾਰਕਾ ਸਪਲੈਂਡਰ ਰੰਗ ਕਾਲ਼ਾ ਦੋਸ਼ੀ ਪ੍ਰਗਟ ਸਿੰਘ ਉਰਫ਼ ਜੱਜੀ ਪੁੱਤਰ ਮੱਘਰ ਸਿੰਘ ਕੌਮ ਰਾਮਦਾਸੀਆ ਸਿੱਖ ਵਾਸੀ ਲਾਂਗੜੀਆਂ ਪਾਸੋਂ ਬ੍ਰਾਂਮਦ ਕੀਤਾ ਜਿਸ ਨੇਂ ਪੁੱਛ-ਗਿੱਛ ਦੌਰਾਨ ਦੱਸਿਆ ਕਿ ਇਹ ਮੋਟਰਸਾਈਕਲ ਮੈਂ ਘਾਹ ਮੰਡੀ ਨਾਭਾ ਤੋਂ ਚੋਰੀ ਕੀਤਾ ਸੀ ਅਤੇ ਹੋਰ ਡੂੰਘਾਈ ਨਾਲ ਤਫ਼ਤੀਸ ਕਰਨ ’ਤੇ ਦੋਸ਼ੀ ਨੇਂ ਮੰਨਿਆ ਕਿ ਮੋਟਰਸਾਇਲ ਨੰਬਰੀ ਸ਼ਨ-43-ਙ-3712 ਮਾਰਕਾ ਸਟਾਰ ਟੀ.ਵੀ.ਐ¤ਸ. ਰੰਗ ਨੀਲਾ-ਕਾਲਾ ਦੋ ਦਿਨ ਪਹਿਲਾਂ ਚੋਰੀ ਕੀਤਾ ਸੀ ਜਿੰਨ੍ਹਾਂ ਨੂੰ ਮੈਂ ਅੱਗੇ ਵੇਚਣਾ ਸੀ। ਸੋ ਪੁਲਿਸ ਵੱਲੋਂ ਉਕਤ ਦੋਸ਼ੀ ਪਾਸੋਂ ਚੋਰੀ ਕੀਤੇ ਹੋਏ ਦੋਨੋਂ ਮੋਟਰਸਾਇਕਲ ਬ੍ਰਾਂਮਦ ਕਰ ਲਏ ਗਏ ਹਨ। ਜਿਸ ’ਤੇ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਅਮਰਗੜ੍ਹ ਸ਼ਹਿਰ ਵਿੱਚ ਦੁਕਾਨ ਨੂੰ ਪਾੜ ਲਗਾਕੇ ਐ¤ਲ.ਸੀ.ਡੀ. ਵਗੈਰਾ ਚੋਰੀ ਹੋਈਆਂ ਸਨ ਜਿਸ ਸਬੰਧੀ ਅਮਰਗੜ੍ਹ ਪੁਲਿਸ ਨੇਂ ਕੁੱਝ ਹੀ ਦਿਨਾਂ ਵਿੱਚ ਚੋਰੀ ਕੀਤਾ ਮਾਲ ਅਤੇ ਚੋਰ ਕਾਬੂ ਕਰਕੇ ਸਫ਼ਲਤਾ ਹਾਸ਼ਿਲ ਕੀਤੀ। ਇਸ ਕਾਮਯਾਬੀ ’ਤੇ ਅਮਰਗੜ੍ਹ ਨਿਵਾਸੀਆਂ ਵੱਲੋਂ ਅਮਰਗੜ੍ਹ ਪੁਲਿਸ ਦੀ ਭਰਭੂਰ ਸਲਾਘਾ ਕੀਤੀ ਜਾ ਰਹੀ ਹੈ।
ਅਮਰਗੜ੍ਹ ਪੁਲਿਸ ਵੱਲੋਂ ਮੋਟਰਸਾਇਕਲ ਚੋਰ ਕਾਬੂ



