ਫਿਰੋਜ਼ਪੁਰ, 9 ਫਰਵਰੀ (ਮਨੋਹਰ ਲਾਲ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਪਿਤਾ ਬਾਪੂ ਅਜੈਬ ਸਿੰਘ ਕਾਹਨ ਸਿੰਘ ਵਾਲਾ ਦੀ ਹੋਈ ਅਚਾਨਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬਾਪੂ ਅਜੈਬ ਸਿੰਘ ਜਿਸ ਨੇ ਪਿਛਲੇ ਸਮੇਂ ਦੇ ਸੰਘਰਸ਼ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਆਪਣੇ ਸਰੀਰ ਤੇ ਪੁਲਸ ਵੱਲੋਂ ਜਬਰ ਤੇ ਜੁਲਮ ਤੇ ਤਸੱਦਦ ਝੱਲਿਆ, ਪਰ ਬਾਪੂ ਅਜੈਬ ਸਿੰਘ ਨੇ ਕਦੀ ਵੀ ਆਪਣੇ ਵਿਚ ਨਿਰਾਸ਼ਤਾ ਨਹੀਂ ਲਿਆਂਦੀ। ਬਾਪੂ ਅਜੈਬ ਸਿੰਘ ਦੀ ਅੰਤਿਮ ਅਰਦਾਸ 11 ਫਰਵਰੀ 2018 ਨੂੰ ਉਨ੍ਹਾਂ ਦੇ ਜੱਦੀ ਪਿੰਡ ਕਾਹਨ ਸਿੰਘ ਵਾਲਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਵੇਗੀ। ਮੀਟਿੰਗ ਵਿਚ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ, ਸੂਰਤ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਮੇਹਰ ਸਿੰਘ, ਬਾਬਾ ਵਿਰਸਾ ਸਿੰਘ, ਬੋਹੜ ਸਿੰਘ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ, ਬਾਬਾ ਪ੍ਰਤਾਪ ਸਿੰਘ, ਕਰਤਾਰ ਸਿੰਘ, ਗੁਰਲਾਲ ਸਿੰਘ, ਰੁਪਿੰਦਰਜੀਤ ਮੱਲੇਵਾਲਾ, ਦਵਿੰਦਰ ਸਿੰਘ ਚੂਰੀਆ, ਪ੍ਰਗਟ ਸਿੰਘ, ਜਗਦੀਪ ਸਿੰਘ, ਨੈਬ ਸਿੰਘ, ਬਲਵੀਰ ਸਿੰਘ, ਗੁਰਮੁੱਖ ਸਿੰਘ, ਵਰਿੰਦਰ ਸਿੰਘ, ਹਰਦੀਪ ਸਿੰਘ, ਮੁਖਤਿਆਰ ਸਿੰਘ, ਧਿਆਨ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਖਾਨਗੜ੍ਹ, ਸੁੱਚਾ ਸਿੰਘ, ਦਰਸ਼ਨ ਸਿੰਘ, ਕਸ਼ਮੀਰ ਸਿੰਘ ਆਦਿ ਨੇ ਬਾਪੂ ਅਜੈਬ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਬਾਪੂ ਅਜੈਬ ਸਿੰਘ ਕਾਹਨ ਸਿੰਘ ਵਾਲਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ



