ਜਲੰਧਰ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ ਸਮੇਂ ਸਮੇਂ ਵਿਸ਼ੇਸ਼ ਸਾਹਿਤਕ ਸਮਾਗਮ ਸਜਾਏ ਜਾਂਦੇ ਹਨ। ਜਿਸ ਵਿੱਚ ਕਵੀ ਦਰਬਾਰ, ਲੇਖਕਾਂ ਦਾ ਮਾਨ ਸਨਮਾਨ, ਪੁਸਤਕਾਂ ਦੇ ਲੋਕ ਅਰਪਣ ਅਤੇ ਗੋਸ਼ਟੀਆਂ ਤੋਂ ਇਲਾਵਾ ਮਾਂ ਬੋਲੀ ਦੀ ਉਨਤੀ ਅਤੇ ਵਿਕਾਸ ਲਈ ਦੀਰਘ ਵਿਚਾਰਾਂ ਹੁੰਦੀਆਂ ਹਨ। ਇਸ ਵਾਰ 15 ਫਰਵਰੀ 2018 ਦਿਨ ਵੀਰਵਾਰ ਨੂੰ 4 ਵਜੇ ਸ਼ਾਮ ਸਿਮਰਨ ਕੰਪਲੈਕਸ, ਘਾਹ ਮੰਡੀ ਬਸਤੀ ਸ਼ੇਖ ਵਿਖੇ ਜਾਗ੍ਰਿਤੀ ਮੰਚ ਦੁਆਰਾ 21 ਫਰਵਰੀ ਦੇ ਮਾਰਚ ਸਬੰਧੀ ਵਿਚਾਰ ਹੋਵੇਗੀ। ਸ਼੍ਰੀ ਦੀਪਕ ਬਾਲੀ (ਸਕੱਤਰ ਪੰਜਾਬ ਜਾਗ੍ਰਿਤੀ ਮੰਚ) ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
ਸ. ਰਘਬੀਰ ਸਿੰਘ ਧਾਲੀਵਾਲ ਯੂ.ਕੇ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸਭਾ ਦੇ ਸਰਪ੍ਰਸਤ ਸ. ਮੋਹਣ ਸਿੰਘ ਸਹਿਗਲ ਧੰਨਵਾਦ ਕਰਨਗੇ। ਇਹ ਸੂਚਨਾ ਸਭਾ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਨੇ ਦਿੱਤੀ।
ਪੰਜਾਬੀ ਲਿਖਾਰੀ ਸਭਾ ਜਲੰਧਰ ਦਾ ਵਿਸ਼ੇਸ਼ ਸਮਾਗਮ 15 ਨੂੰ : ਸ. ਬੇਅੰਤ ਸਿੰਘ ਸਰਹੱਦੀ



