Skip to content
Independent perspectives. Global stories.
BREAKING

ਭਾਈ ਰੂਪਾ ’ਚ ਅਕਾਲੀ-ਭਾਜਪਾ ਵੱਲੋਂ ਪੋਲ ਖੋਲ੍ਹ ਰੈਲੀ

Share this story

ਭਾਈਰੂਪਾ, 9 ਫਰਵਰੀ (ਜਜਵੀਰ ਸਿੰਘ)-ੂਠੇ ਵਾਅਦਿਆਂ ਰਾਹੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਸੱਤਾ ਦਾ ਨਿੱਘ ਮਾਣ ਰਹੀ ਕੈਪਟਨ ਸਰਕਾਰ ਦੇ ਦਿਨ ਹੁਣ ਪੁੱਗ ਚੁੱਕੇ ਹਨ ਕਿਉਕਿ ਪੰਜਾਬ ਵਾਸੀਆ ਹੁਣ ਕੈਪਟਨ ਸਰਕਾਰ ਦਾ ਅਸਲੀ ਰੂਪ ਦੇਖ ਚੁੱਕੇ ਹਨ ਇਨਾਂ ਗੱਲਾਂ ਦਾ ਪ੍ਰਗਟਾਵਾਂ ਅੱਜ ਜਿਲਾ ਬਠਿੰਡਾ ਦੇ ਭਾਈ ਰੂਪਾ ਵਿਖੇ ਸ੍ਰੋਮਣੀ ਅਕਾਲੀ ਦਲ -ਭਾਜਪਾ ਵੱਲੋ ਕਰਵਾਈ ਗਈ ਪੋਲ ਖੋਲ ਰੈਲੀ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋ ਕੀਤਾ ਗਿਆ। ਲੋਕਾਂ ਦੇ ਭਰਵੇ ਇੱਕਠ ਨੂੰ ਸੰਬੋਧਨ ਕਰਦਿਆ ਸ ਬਾਦਲ ਨੇ ਕਿਹਾ ਕਿ ਖਜ਼ਾਨਾਂ ਖਾਲੀ ਹੋਣ ਡਰਾਮਾਂ ਕਰਨ ਵਾਲੀ ਕੈਪਟਨ ਸਰਕਾਰ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਖੁੱਲੀ ਚਣੌਤੀ ਹੈ ਕਿ ਸਾਨੂੰ ਇੱਕ ਮਹੀਨੇ ਦਾ ਸਮਾਂ ਦੇਵੇ ਕੈਪਟਨ ਸਰਕਾਰ ਅਸੀ ਨਾ ਸਿਰਫ ਬੰਦ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਮੁੜ ਸ਼ੁਰੂ ਕਰਾਂਗੇ ਬਲਕਿ ਪੰਜਾਬ ਦੇ ਹਰ ਹਲਕੇ ਇੱਕ ਇੱਕ ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਜਾਣਗੇ, ਉਨਾਂ ਕੈਪਟਨ ਸਰਕਾਰ ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਅਸਲ ਵਿਚ ਕਾਂਗਰਸ ਵੱਲੋਂ ਸੱਤਾ ਹਾਸਿਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਰਾਹੀ ਗੁੰਮਰਾਹ ਕੀਤਾ ਗਿਆ। ਪਰ ਹੁਣ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਕੈਪਟਨ ਆਪਣੀਆਂ ਮਹਿਫਲਾਂ ਵਿਚ ਮਸਤ ਹੈ ਅਤੇ ਪੰਜਾਬ ਦੇ ਲੋਕਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨਾਂ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੇ ਕਮਿਸ਼ਨਾਂ ਨੂੰ ਨਿਰਾ ਡਰਾਮਾਂ ਕਰਾਰ ਦੱਸਦਿਆਂ ਆਖਿਆ ਕਿ ਜੇਕਰ ਜਾਂਚ ਕਰ ਰਹੇ ਕਮਿਸ਼ਨ ਵੱਲੋਂ ਕੋਈ ਵੀ ਗਲਤ ਫੈਸਲਾ ਲਿਆ ਗਿਆ ਤਾਂ ਸਰਕਾਰ ਆਉਣ ’ਤੇ ਉਕਤ ਕਮਿਸ਼ਨ ਵਿਚ ਸ਼ਾਮਲ ਅਧਿਕਾਰੀਆਂ ਖਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ। ਸ੍ਰ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਬੱਡੀ ਕੱਪ ਕਰਵਾਏ ਗਏ ਅਤੇ ਪਿੰਡਾਂ ’ਚ ਜਿੰਮ ਖੋਲਣ ਤੋਂ ਇਲਾਵਾ ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਮੌਜੂਦਾ ਕੈਪਟਨ ਸਰਕਾਰ ਦੇ ਵਿਧਾਇਕ ਹਰਿਆਣੇ ਤੋਂ ਸ਼ਰਾਬ ਲਿਆ ਕੇ ਪੰਜਾਬ ’ਚ ਵੇਚ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲਾ ਰਹੇ ਹਨ।

WRITTEN BY