ਜਲੰਧਰ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ ਨਗਰ ਦੇ ਵਿਦਿਆਰਥੀਆਂ ਨੇ ਆਈ.ਆਈ.ਓ. ਵਿੱਚ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਪ੍ਰਤੀਯੋਗਿਤਾ ਨਵੰਬਰ 2017 ਵਿੱਚ ਹੋਈ ਸੀ ਤੇ ਹੁਣ ਇਸ ਦਾ ਨਤੀਜਾ ਆਇਆ ਹੈ। ਇਸ ਵਿੱਚ ਤੀਸਰੀ ਜਮਾਤ ਤੋਂ ਦਸਵੀਂ ਜਮਾਤ ਦੇ 40 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਚਾਰ ਨੇ ਸੋਨ ਤਗਮੇ, ਦੋ ਸਿਲਵਰ ਤੇ ਦੋ ਬਰੌਂਜ ਤਗਮੇ ਪ੍ਰਾਪਤ ਕੀਤੇ। ਯੁਵਰਾਜ ਸਿੰਘ ਜੁਨੇਜਾ ਗੋਲਡ ਮੈਡਲ, ਰਾਜਦੀਪ ਸਿੰਘ ਸਿਲਵਰ, ਚਿਰਾਗ ਟੰਡਨ ਬਰੌਂਜ, ਚੈਥੀ ਜਮਾਤ ਦੇ ਸੰਜਮਦੀਪ ਸਿੰਘ ਗੋਲਡ ਮੈਡਲ, ਮਾਧਵ ਬਾਵਾ ਸਿਲਵਰ, ਪਲਕਪ੍ਰੀਤ ਕੌਰ ਬਰੌਂਜ ਜਮਾਤ ਪੰਜਵੀਂ ਜਸਦੀਪ ਕੌਰ ਗੋਲਡ ਮੈਡਲ ਜਮਾਤ ਨੌਵੀਂ ਦੇ ਕੁੰਵਰ ਆਯੁਸ਼ ਮਿੱਤਲ ਗੋਲਡ ਮੈਡਲ ਪ੍ਰਾਪਤ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਗੁਨਮੀਤ ਕੌਰ ਅਤੇ ਵਾਇਸ ਪਿੰ੍ਰਸੀਪਲ ਸ. ਕੇ.ਐਸ.ਰੰਧਾਵਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਕਰਨ ਦਾ ਆਸ਼ੀਰਵਾਦ ਦਿੱਤਾ।
ਐਮ. ਜੀ.ਐਨ. ਆਦਰਸ਼ ਨਗਰ ਸਕੂਲ ਨੇ ਇੰਟਰਨੈਸ਼ਲ ਇੰਫਾਰਮੈਟਿਕਸ ਉਲੰਪੀਆਡ ’ਚ ਮਾਰੀਆਂ ਮੱਲਾਂ



