ਪਾਤੜਾਂ, 9 ਫਰਵਰੀ (ਹਰਭਜਨ ਸਿੰਘ ਮਹਿਰੋਕ)-ਅੱਜ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਦੀ ਰਹਿਨੁਮਾਈ ਵਿਚ ਕਾਲਜ ਦੀ ਗੋਲਡ ਜੁਬਲੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਵਿਦਿਆਰਥੀਆਂ ਨੂੰ ਚੇਤਨ ਕਰਨ ਲਈ ਨੁਕੜ-ਨਾਟਕ, ਉਸਾਰੂ ਤਕਰੀਰਾਂ ਅਤੇ ਮਿਆਰੀ ਗਾਇਕੀ ਦੀ ਨਿਗਰ ਪਰੰਪਰਾ ਵਿੱਚੋਂ ਲੋਕ ਪੱਖੀ ਗੀਤਾਂ ਦੀ ਪੇਸ਼ਕਾਰੀ ਕਰਦੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੀਪਲਜ ਆਰਟ ਪਟਿਆਲਾ ਦੇ ਨਿਰਦੇਸ਼ਕ ਸੱਤਪਾਲ ਬੰਗਾਂ ਦੀ ਅਗਵਾਈ ਹੇਠ ਅਦਾਕਾਰਾਂ ਸਰਵੀਰ ਸਰੀ, ਸੱਤੀ ਨਵੋਦੀਆਨ, ਵਿਪਨਪ੍ਰੀਤ ਸਿੰਘ, ਜਸਪ੍ਰੀਤ ਸੋਹਲ ਅਤੇ ਰਤਨ ਦਿੜ੍ਹਬਾ ਨੇ ਵੱਖ-ਵੱਖ ਕੁਰੀਤੀਆਂ ਵਿੱਚੋਂ ਗੁਜਰ ਰਹੇ ਪੰਜਾਬ ਦੀ ਮੋਜੁਦਾ ਤਰਾਸਦੀ ਨੂੰ ਦਰਸਾਉਂਦੀਆਂ ਝਲਕੀਆਂ ਨੂੰ ਸੂਤਰਬੱਧ ਕਰਦੇ ਨਾਟਕ (ਦਸਤਕ) ਦੀ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਭਾਵਪੁਰਤ ਨਾਟਕਾਂ ਰਾਹੀ ਪੰਜਾਬੀ ਗਾਇਕੀ ਵਿੱਚੋਂ ਨਸ਼ੇ, ਹਥਿਆਰਾਂ ਅਤੇ ਗੁੰਡਾਗਰਦੀ ਵਾਲੇ ਫਿਲਮਾਕਣ ਨੂੰ ਸਮਾਜਿਕ ਬਦਅਮਨੀ ਦਾ ਕਾਰਨ ਦੱਸਦੇ ਹੋਏ ਵੱਧਦੀ ਹੋਈ ਮਾਰਧਾੜ, ਬਲਾਤਕਾਰ ਅਤੇ ਗੈਂਗਸਟਰ ਬਣਨ ਦੀ ਰੁਚੀ ਦਾ ਜਿੰਮੇਵਾਰ ਦਸਿਆ। ਇਸ ਪ੍ਰੋਗਰਾਮ ਉਪਰੰਤ ਪੀਪਲਜ਼ ਆਰਟ ਪਟਿਆਲਾ ਦੀ ਟੀਮ ਨਾਲ ਜਾਣ ਪਹਿਚਾਣ ਡਾ. ਜਸਵਿੰਦਰ ਸਰਮਾਂ ਨੇ ਕਰਾਈ। ਸਮਾਗਮ ਦੇ ਅੰਤ ਵਿੱਚ ਡਾ. ਗੁਰਜੀਤ ਸਿੰਘ ਨੇ ਸਮੂਹ ਕਾਲਜ ਸਟਾਫ ਅਤੇ ਪੀਪਲਜ ਆਰਟ ਪਟਿਆਲਾ ਦੇ ਅਦਾਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਕਮਲਜੀਤ ਕੌਰ, ਪ੍ਰੋ: ਵਰਿੰਦਰ ਕੌਰ, ਪ੍ਰੋ: ਮੀਨੂ ਕੌਰ, ਪ੍ਰੋ: ਹਰਮੀਤ ਸਿੰਘ, ਪ੍ਰੋ: ਰਮਨਜੀਤ ਕੌਰ, ਪ੍ਰੋ: ਮਨਵੀਰ ਕੌਰ, ਪ੍ਰੋ: ਮਨਿੰਦਰ ਸਿੰਘ, ਸ੍ਰੀਮਤੀ ਸੁਖਜੀਤ ਕੌਰ ਆਦਿ ਟੀਚਿੰਗ ਅਤੇ ਨਾਨ ਟੀਚਿੰਗ ਅਮਲੇ ਦੇ ਮੈਂਬਰ ਹਾਜਰ ਸਨ।
ਪੀਪਲਜ਼ ਆਰਟ ਪਟਿਆਲਾ ਦੀ ਟੀਮ ਵੱਲੋਂ ਨਾਟਕਾਂ ਰਾਹੀ ਬੁਰਾਈ ਦੂਰ ਕਰਨ ਦਾ ਸੁਨੇਹਾ



