ਸੰਗਰੂਰ, 9 ਫਰਵਰੀ (ਯੋਗੇਸ਼ ਸ਼ਰਮਾ)- ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਤ ਸਰਕਾਰੀ ਬੈਂਕ ਖਾਤਿਆਂ ਵਿੱਚੋਂ ਬਦਲੇ ਹੋਏ ਇੱਕ ਕਰਮਚਾਰੀ ਵੱਲੋਂ ਅਣ ਅਧਿਕਾਰਤ ਤੌਰ ’ਤੇ ਨਿੱਜੀ ਸਵਾਰਥਾਂ ਲਈ ਖਾਤੇ ਵਿੱਚੋਂ ਲੈਣ-ਦੇਣ ਕਰਨ ਅਤੇ ਬਗੈਰ ਕਿਸੇ ਅਧਿਕਾਰੀ ਦੀ ਪ੍ਰਵਾਨਗੀ ਤੋਂ ਸਰਕਾਰੀ ਖਾਤੇ ਵਿੱਚੋਂ ਸਾਢੇ 6 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ’ਤੇ ਕ੍ਰਿਸ਼ਨ ਕੁਮਾਰ ਆਹੂਜਾ ਜ਼ਿਲ੍ਹਾ ਨਾਜ਼ਰ ਹਾਲ ਜੂਨੀਅਰ ਸਹਾਇਕ ਦੇ ਖਿਲਾਫ਼ ਧਾਰਾ 409, 420 ਆਈਪੀਸੀ ਦੇ ਤਹਿਤ ਕੇਸ ਰਜਿਸਟਰ ਕਰ ਲਿਆ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵਿਭਾਗੀ ਤੌਰ ’ਤੇ ਪੂਰੀ ਜਾਂਚ ਕੀਤੀ ਜਾਵੇਗੀ।
ਡੀਸੀ ਦਫ਼ਤਰ ਸੰਗਰੂਰ ਦੇ ਸਹਾਇਕ ਖਿਲਾਫ਼ ਪੁਲਿਸ ਵੱਲੋਂ ਕੇਸ ਦਰਜ



