Skip to content
Independent perspectives. Global stories.
BREAKING

ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਚਲਦਿਆਂ ਅਜੀਤਇੰਦਰ ਸਿੰਘ ਮੋਫਰ ਨੂੰ ਮਿਲੇ ਪਿੰਡ ਹਾਕਮਵਾਲਾ ਦੇ ਲੋਕ

Share this story

ਬੋਹਾ, 9 ਫਰਵਰੀ (ਸੰਤੋਖ ਸਾਗਰ)- ਪਿੰਡ ਹਾਕਮਵਾਲਾ ਨੂੰ ਮਾਈਨਰ ਨੰਬਰ 6 ਅਧੀਨ ਬੋਹਾ ਤੋਂ ਸੂਏ ਰਾਹੀਂ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਿੰਡ ਨਿਵਾਸੀਆਂ ਨੇ ਪ੍ਰਮੁੱਖ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨਾਲ ਮੁਲਾਕਾਤ ਕੀਤੀ।ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਹਾਕਮਵਾਲਾ,ਪੰਚ ਬਲਵਿੰਦਰ ਸਿੰਘ ਲਹਿਰੀ,ਕਲੱਬ ਪ੍ਰਧਾਨ ਤਰਸੇਮ ਸਿੰਘ ਬਿੱਟੂ,ਜਸਪਾਲ ਸਿੰਘ ਨੰਬਰਦਾਰ, ਸੰਸਾਰ ਸਿੰਘ ਥਿੰਦ, ਹਰਜੀਵਨ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਹਾਕਮਵਾਲਾ ਨੂੰ ਸੂਏ ਰਾਹੀ ਜੋ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ ਉਹ ਪਾਣੀ ਪੀਣ ਯੋਗ ਕੀ ਖੇਤਾਂ ਨੂੰ ਸਿੰਚਾਈ ਕਰਨ ਦੇ ਕਾਬਿਲ ਵੀ ਨਹੀ ਹੈ। ਕਿਉਂਕਿ ਸੂਏ ਰਾਹੀਂ ਸਪਲਾਈ ਹੋ ਰਹੇ ਇਸ ਪਾਣੀ ਵਿੱਚ ਬੋਹਾ ਦੀ ਇੱਕ ਬਸਤੀ ਦੇ ਲੋਕ ਘਰਾਂ ਦੇ ਸੀਵਰੇਜ ਦਾ ਪਾਣੀ, ਪਸ਼ੂਆਂ ਦਾ ਮਲਮੂਤਰ ਅਤੇ ਹੋਰ ਗੰਦ ਮਿਲਾ ਰਹੇ ਹਨ ਇਸ ਕਾਰਨ ਇਹ ਪਾਣੀ ਪੀਣ ਦੇ ਯੋਗ ਨਹੀ ਰਹਿੰਦਾ।ਇਸ ਘਟੀਆ ਅਤੇ ਬਦਬੂਦਾਰ ਪਾਣੀ ਪੀਣ ਨਾਲ ਪਿੰਡ ਦੇ ਲੋਕ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਇਸ ਲਈ ਇਸ ਮਸਲੇ ਵੱਲ ਤਰੁੰਤ ਧਿਆਨ ਦੇਣਾ ਬਣਦਾ ਹੈ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰਖਦੇ ਹੋਏ ਪਾਣੀ ਦੂਸ਼ਿਤ ਕਰ ਰਹੇ ਲੋਕਾਂ ਖਿਲਾਫ ਕਰੜੀ ਕਰਵਾਈ ਕਰਨੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਉਹ ਇਸ ਮਸਲੇ ਸੰਬੰਧੀ ਐਸ.ਡੀ.ਐਮ. ਬੁਢਲਾਡਾ ਅਤੇ ਹੋਰ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ। ਇਸ ਮੌਕੇ ਸ਼੍ਰੀ ਮੋਫਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਨਿਜੀ ਦਖਲ ਦੇਕੇ ਇਸ ਮਸਲੇ ਨੂੰ ਤਰੁੰਤ ਹੱਲ ਕਰਵਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਖਾਲਸਾ, ਲੱਛਮਣ ਸਿੰਘ ਗੰਢੂ ਕਲਾਂ, ਨਵੀਨ ਕਾਲਾ, ਲਵਇੰਦਰ ਸਿੰਘ ਲਵਲੀ ਆਦਿ ਮੌਜੂਦ ਸਨ।

WRITTEN BY