ਮਾਨਸਾ, 8 ਫਰਵਰੀ-ਆਵਰਾ ਕੁਤਿਆਂ ਦੀਆਂ ਝੁੰਡਾਂ ਨੇ ਜ਼ਿਲ੍ਹੇ ਭਰ ਦੇ ਲੋਕਾਂ ਦੇ ਨਕ ‘ਚ ਦਮ ਕਰ ਰਖਿਆ ਹੈ। ਪਿੰਡਾਂ ਸ਼ਹਿਰਾਂ ਦੇ ਹਰ ਗਲੀ ਹਰ ਮਹੁਲੇ ਅਤੇ ਸੜਕਾਂ ‘ਤੇ ਵਡੇ ਵਡੇ ਸਮੂਹਾਂ ‘ਚ ਬੇ-ਫਿਕਰ ਘੁੰਮਦੇ ਇਹ ਅਵਾਰਾ ਕੁਤੇ ਜਿਥੇ ਵਾਹਨਾਂ ਨਾਲ ਟਕਰਾਉਣ ਵਰਕੇ ਵਡੇ ਹਾਦਸਿਆਂ ਦੇ ਕਾਰਨ ਬਣ ਰਹੇ ਹਨ ਉਥੇ ਹੀਇਨ੍ਹਾਂ ਵਲੋਂ ਪੈਦਲ ਜਾਂਦੇ ਰਾਹਗੀਰਾਂ ਨੂੰ ਆਪਣੇ ਹਮਲਿਆਂ ਦਾ ਸ਼ਿਕਾਰ ਵੀ ਬਣਾਇਆ ਜਾ ਰਿਹਾ ਹੈ। ਹੁਣ ਤਕ ਇਨ੍ਹਾਂ ਅਵਾਰਾ ਕੁਤਿਆਂ ਨੇ ਸੈਂਕੜੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਲਤਾਂ ਬਾਹਾਂ ਤੁੜਵਾ ਦਿਤੀਆਂ ਹਨਅਤੇ ਦਰਜ਼ਨਾਂ ਕਾਰਾਂ ਜੀਪਾਂ ਦੇ ਅਗਲੇ ਹਿਸੇ ਭੰਨ ਦਿਤੇ ਹਨ । ਕਈ ਥਾਂਵੇ ਤਾਂ ਵਾਪਰੇ ਭਿਆਨਕ ਸੜਕ ਹਾਦਸਿਆਂ ਵਿਚ ਕਈ ਜਾਨਾ ਵੀ ਚਲੀਆਂ ਗਈਆਂ ਹਨ । ਇਨ੍ਹਾਂ ਨੂੰ ਝਿੜਕਣ ਵਾਲੇ ਲੋਕਾਂ ਨੂੰ ਦੰਦੀਆਂ ਕਢ ਕਢ ਡਰਾਉ੍ਹਂਦੇ ਇਹ ਕੁਤੇ ਵਢ ਖਾਣ ਤੋਂ ਵੀ ਗੁਰੇਜ਼ ਨਹੀਂ ਕਰਦੇ । ਪਿੰਡ ਸਮਾਓ , ਪਿੰਡ ਰਾਮਾਨੰਦੀ , ਪਿੰਡ ਜਟਾਣਾ ਖੁਰਦ ਅਦਿ ਦੇ ਲੋਕਾਂ ਨੇ ਦਸਿਆ ਪਿੰਡਾਂ ਦੀਆਂ ਹਡਾਂ ਰੋੜੀਆਂ ‘ਚ ਮਾਸਖੋਰੇ ਬਹੁਤੇ ਅਵਾਰਾ ਕੁਤੇ ਬਚਿਆਂ , ਬਜ਼ੁਰਗਾਂ ਅਤੇ ਖਾਲੀ ਹਥ ਔਰਤਾਂ ਨੂੰ ਨੋਚਣ ਵਿਚ ਪਲ ਵੀ ਨਹੀਂ ਲਗਾਉਂਦੇ।ਪਿੰਡਾਂ ਦੇ ਕਿਸਾਨਾਂ ਨੇ ਦਸਿਆ ਅਵਾਰਾ ਕਿਸਮ ਦੇ ਇਹ ਕੁਤੇ ਖੇਤਾਂ ਵਿਚ ਪੁੰਗਰਦੀਆਂ ਫਸਲਾਂ ਵੀ ਪੁਟਦੇ ਹਨ ।
ਲੋਕਾਂ ਮੰਗ ਕੀਤੀ ਹੈ ਕਿ ਅਵਾਰਾ ਕੁਤਿਆਂ ਦੀ ਸਮਸਿਆ ਦਾ ਕੋਈ ਪਕਾ ਹਲ ਕੀਤਾ ਜਾਵੇ। ਜ਼ਿਲ੍ਹੇ ਭਰਦੇ 250 ਪਿੰਡਾਂ ਵਿਚ ਅਵਾਰਾ ਕੁਤਿਆਂ ਦੀ ਗਿਣਤੀ ਅਠ ਹਜ਼ਾਰ ਤੋਂ ਵੀ ਜਿਆਦਾ ਹੈ। ਪਸ਼ੂ ਪਾਲਣ ਵਿਭਾਗ ਦੇ ਇਕ ਡਾਕਟਰ ਨੇ ਦਸਿਆ ਲੋਕ ਘਰਾਂ ਵਿਚ ਪਾਲੇ ਜਾਣ ਵਾਲੇ ਬੁਲੀ ਕਿਸਮ ਦੇ ਕੁਤਿਆਂ ਨੂੰ ਵੀ ਜਿਆਦਾ ਮਾਸਾਹਾਰੀ ਅਤੇ ਹਮਲਾਵਰ ਹੋਣ ਕਾਰਨ ਛਡਣ ਲਗ ਪਏ ਹਨ । ਉਨ੍ਹਾਂ ਡਰ ਜ਼ਾਹਰ ਕੀਤਾ ਕਿ ਜੇਕਰ ਬੁਲੀ ਅਵਾਰਾ ਕੁਤਿਆ ਦੇ ਝੁੰਡਾਂ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਅਗਲਾ ਸਮਾਂ ਹੋਰ ਵੀ ਭਿਆਨਕ ਬਣਜਾਵੇਗਾ ਕਿਉਂਕਿ ਬੁਲੀ ਨਸਲ ਦਾ ਕੁਤਾ ਕਿਸੇ ਵੀ ਵਿਆਕਤੀ ‘ਤੇ ਹਮਲਾ ਕਰਨ ਵਿਚ ਸੰਕੋਚ ਨਹੀਂ ਕਰਦਾ । ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਭਰ ਦੇ ਸਤ ਐਂਟੀ ਰੈਬੀਜ਼ ਟੀਕਾਕਰਨ ਕੇਂਦਰਾਂ ‘ਚ ਹਰ ਮਹੀਨੇ ਔਸਤਨ ਪੰਜ ਸੌ ਤੋਂ ਲੈ ਕੇ ਇਕ ਹਜ਼ਾਰ ਟੀਕੇ ਕੁਤੇ ਦੇ ਕਟੇ ਜਾਣ ਕਰਕੇ ਲਗਾਏ ਜਾਂਦੇ ਹਨ। ਬਰਸਾਤਾਂ ਦੇ ਮੌਸਮ ਵਿਚ ਇਹ ਗਿਣਤੀ ਕਾਫੀ ਵਧ ਜਾਂਦੀ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਸੁਰਜੀਤ ਮਕੜ ਨੇ ਦਸਿਆ ਵਿਭਾਗ ਵਲੋਂ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਤਹਿਤ ਅਵਾਰਾ ਕੁਤਿਆਂ ਦੀ ਨਸਬੰਦੀ ਚਾਲੂ ਕੀਤੀ ਗਈ ਹੈ ਪਰ ਪੂਰੇ ਮਾਨਸਾ ਜ਼ਿਲ੍ਹੇ ‘ਚੋਂ ਅਜੇ ਤਕ ਕਿਸੇ ਵੀ ਪੰਚਾਇਤ ਜਾਂ ਨਗਰ ਕੌਂਸਲ ਨੇ ਅਵਾਰਾ ਕੁਤਿਆਂ ਦੀ ਗਿਣਤੀ ਘਟ ਕਰਨ ਲਈ ਨਸਬੰਦੀ ਕਰਨ ਲਈ ਪਹੁੰਚ ਨਹੀਂ ਕੀਤੀ
ਅਵਾਰਾ ਕੁਤਿਆਂ ਦੇ ਝੁੰਡਾਂ ਨੇ ਕੀਤਾ ਲੋਕਾਂ ਦੇ ਨਕ ’ਚ ਦਮ ਵਿਸ਼ੇਸ਼ ਰਿਪੋਰਟ- ਬਲਜੀਤ ਪਾਲ



