Skip to content
Independent perspectives. Global stories.
BREAKING

ਬਾਦਲ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਕੈਪਟਨ ਸਰਕਾਰ ਨੇ ਖੋਹੀਆਂ : ਦਿਲਰਾਜ਼ ਭੂੰਦੜ

Share this story

ਸਰਦੂਲਗੜ੍ਹ, 8 ਫਰਵਰੀ (ਨਰਾਇਣ ਗਰਗ)-ਕੈਪਟਨ ਸਰਕਾਰ ਦਾ ਇੰਨੀ ਤੇਜ਼ੀ ਨਾਲ ਫੇਲ ਹੋਣਾ ਹੀ ਇੱਕ ਇਤਿਹਾਸ ਬਣ ਗਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਦਿਲਰਾਜ਼ ਸਿੰਘ ਭੂੰਦੜ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੇ।ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਲੋਕਾਂ ਨੁ ਦਿੱਤੀਆਂ ਸਹੂਲਤਾਂ ਕੈਪਟਨ ਸਰਕਾਰ ਖੋਹਣ ‘ਤੇ ਲੱਗੀ ਹੋਈ ਹੈ। ਕੈਪਟਨ ਸਰਕਾਰ ਨੇ ਸਹੁਲਤਾਂ ਦੇਣੀਆਂ ਤਾਂ ਕੀ ਸੀ ਬਲਕਿ ਬਾਦਲ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਜਿਵੇਂ ਆਟਾ ਦਾਲ ਸਕੀਮ ,ਸੇਵਾ ਕੇਂਦਰ ਆਦਿ ਸਹੂਲਤਾਂ ਬੰਦ ਕਰ ਰਹੀ ਹੈ। ਕਾਂਗਰਸ ਸਰਕਾਰ ਦੀਆਂ ਧੱਕੇ ਸ਼ਾਹੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਅਕਾਲੀ ਦਲ ਵੱਲੋਂ ਪੋਲ ਖੋਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਗਦੀਪ ਸਿੰਘ ਢਿਲੋਂ, ਜਤਿੰਦਰ ਜੈਨ ਬੌਬੀ ਪ੍ਰਧਾਨ ਨਗਰ ਪੰਚਾਇਤ, ਤਰਸੇਮ ਚੰਦ ਭੋਲੀ, ਅਜੈ ਕੁਮਾਰ ਨੀਟਾ ਐਮ.ਸੀ., ਤਰਸੇਮ ਸਿੰਘ ਸਰਪੰਚ ਭੱਲਣਵਾੜਾ, ਸੁਰੇਸ਼ ਖੰਨਾ, ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।

WRITTEN BY