Skip to content
Independent perspectives. Global stories.
BREAKING

ਬਰੇਟਾ ਇਲਾਕੇ ’ਚ ਤੀਜੇ ਦਿਨ ਵੀ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ-ਅਰਥੀ ਸਾੜੀ

Share this story

ਬਰੇਟਾ, 8 ਫਰਵਰੀ (ਜੈਲ ਕੌਰ ਖਾਲਸਾ, ਸੁਖਜਿੰਦਰ ਸੰਘਰੇੜੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਤੀਜੇ ਦਿਨ ਬਰੇਟਾ ਬਲਾਕ ਦੇ ਪਿੰਡ ਰੰਘੜਿਆਲ ਵਿਖੇ ਕੇਂਦਰੀ ਬਜਟ ਵਿੱਚ ਧੱਕੇਸ਼ਾਹੀਆਂ ਨੂੰ ਲੈ ਕੇ ਮੌਦੀ ਸਰਕਾਰ ਦੀ ਅਰਥੀ ਸਾੜੀ ਗਈ।ਆਗੂਆਂ ਨੇ ਕਿਹਾ ਕਿ ਮੌਦੀ ਸਰਕਾਰ ਨੇ ਜੋ ਕੇਂਦਰੀ ਬਜਟ ਪੇਸ਼ ਕੀਤਾ ਹੈ ਇਸ ਬਜਟ ਵਿੱਚ ਕਿਸਾਨਾਂ ਦੀ ਖੇਤੀ ਨੂੰ ਲਾਹੇਬੰਦ ਧੰਦਾ ਬਣਾਉਣ ਲਈ ਕੋਈ ਵੀ ਪੈਸਾ ਰਾਖਵਾ ਨਹੀ ਰੱਖਿਆ ਹੈ। ਬਜਟ ਵਿੱਚ ਜੋ ਵੀ ਇੱਕ ਦੋ ਫਸਲਾ ਫਲ, ਸਬਜ਼ੀ ਤੇ 50% ਮੁਨਾਫਾ ਦੇਣ ਦੀ ਗੱਲ ਕਹੀ ਗਈ ਹੈ ਇਹਨਾਂ ਫਸਲਾਂ ਦੀ ਖੇਤੀ ਸਾਰੇ ਦੇਸ਼ ਵਿੱਚ ਲਗਭਗ ਇੱਕ ਦੋ % ਕਿਸਾਨ ਹੀ ਕਰਦੇ ਹੋਣਗੇ। ਇਹਨਾਂ ਫਸਲਾਂ ਤੇ ਵੀ ਰਾਹਤ ਫਿਰ ਹੀ ਦਿੱਤੀ ਜਾਵੇਗੀ ਜੇਕਰ ਖੇਤੀ ਤੇ ਕੋਈ ਬਜਟ ਦੋ ਹਿੱਸਾ ਰਾਖਵਾ ਰੱਖਿਆ ਜਾਵੇਗਾ। ਇਹ ਦਮਗਜੇ ਸਿਰਫ ਲੋਕ ਸਭਾਂ ਦੀਆਂ ਵੋਟਾਂ ਨੂੰ ਜਿੱਤਣ ਵਾਲੇ ਮੌਦੀ ਵੱਲੋਂ ਮਾਰੇ ਜਾ ਰਹੇ ਹਨ। ਝੋਨੇ ਦੀ ਪਰਾਲੀ ਦਾ ਮਾਮਲਾ ਸਾਰੇ ਦੇਸ਼ ਵਿੱਚ ਭਖਵਾਂ ਮਸਲਾ ਬਣਿਆ ਹੋਇਆ ਹੈ, ਇਸ ਨੂੰ ਹੱਲ ਕਰਨ ਲਈ ਕੁਝ ਵੀ ਰਾਖਵਾ ਨਹੀ ਰੱਖਿਆ ਗਿਆ। ਖੁਦਕੁਸ਼ੀ ਪੀੜਤ ਪਰਿਵਾਰਾ ਲਈ ਕੁਝ ਵੀ ਰਾਖਵਾ ਨਹੀ ਹੈ।ਇਹ ਬਜਟ ਸਾਡੇ ਦੇਸ਼ ਦੇ ਪੂੰਜੀਪਤੀ ਲੋਕਾਂ ਨੂੰ ਮੁਨਾਫਾ ਦੇਣ, ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਲਈ ਇੱਕ ਨਿਰਾ ਧੋਖਾ ਕਰਾਰ ਹੈ। ਇਸ ਸਮੇ ਜਰਨੈਲ ਸਿੰਘ, ਹੈਪੀ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ ਅਤੇ ਬਾਵਾ ਸਿੰਘ ਆਦਿ ਹਾਜ਼ਰ ਸਨ।

WRITTEN BY