Skip to content
Independent perspectives. Global stories.
BREAKING

ਗਲਤ ਅਨਸਰਾ ਨੂੰ ਬਖਸ਼ਿਆਂ ਨਹੀਂ ਜਾਵੇਗਾ : ਐਸ.ਐਚ.ਓ ਜਤਿੰਦਰ ਸਿੰਘ

Share this story

ਮਮਦੋਟ, 8 ਫਰਵਰੀ (ਲਛਮਣ ਸਿੰਘ ਸੰਧੂ)- ਪੁਲਸ ਥਾਣਾ ਮਮਦੋਟ ਵਿਖੇ ਆਉਣ ਵਾਲੇ ਹਰੇਕ ਵਿਅਕਤੀ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇਗਾ, ਗਲਤ ਅਨਸਰਾਂ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆ ਨੂੰ ਕਿਸੇ ਵੀ ਕੀਮਤ ਦੇ ਬਖਸ਼ਿਆਂ ਨਹੀ ਜਾਵੇਗਾ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਥਾਣਾ ਮਮਦੋਟ ਦੇ ਨਵ-ਨਿਯੁਕਤ ਐਸ.ਐਚ.ਓ ਜਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਪ੍ਰੈਸ ਮੀਟਿੰਗ ਦੌਰਾਨ ਕੀਤਾ। ਮਮਦੋਟ ਥਾਣਾ ਵਿਖੇ ਪਹਿਲਾ ਰਹਿ ਚੁੱਕੇ ਐਸ.ਐਚ.ਓ ਅਮਰਿੰਦਰ ਸਿੰਘ ਦਾ ਤਬਾਦਲਾ ਹੋ ਜਾਣ ਤੋ ਬਾਅਦ ਚਾਰਜ ਸੰਭਾਲਦੇ ਸਮੇ ਨਵ ਨਿਯੁਕਤ ਐਸ.ਐਚ.ਓ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਇਲਾਕੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਸੱਚੀ ਅਤੇ ਸਮੇ ਸਿਰ ਇਤਲਾਹ ਦੇਣ ਤਾਂ ਜੋ ਇਲਾਕੇ ਵਿਚੋ ਗਲਤ ਅਨਸਰਾਂ ਨੂੰ ਸਮੇ ਸਿਰ ਨੱਥ ਪਾਈ ਜਾਵੇ। ਉਨ੍ਹਾਂ ਨੇ ਪਬਲਿਕ ਤੋ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਪੁਲਿਸ ਪਬਲਿਕ ਅਤੇ ਪ੍ਰੈਸ ਦਾ ਨਹੁੰ -ਮਾਸ ਦਾ ਰਿਸ਼ਤਾ ਹੁੰਦਾ ਹੈ। ਇਸ ਲਈ ਸਮਾਜ ਚ ਨਸ਼ੇ ਅਤੇ ਕਰਾਇਮ ਦੇ ਖਾਤਮੇ ਲਈ ਤਿੰਨੇ ਬਰਾਬਰ ਦਾ ਯੋਗਦਾਨ ਪਾਉਣ ਤਾਂ ਬਹੁਤ ਵੱਡੀ ਸਫਲਤਾਂ ਮਿਲ ਸਕਦੀ ਹੈ। ਉਹਨਾਂ ਨੇ ਇਲਾਕੇ ਵਿਚ ਮਨ ਚਲੇ ਨੌਜਵਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸਕੂਲਾਂ ਦੇ ਆਸੇ ਪਾਸੇ ਗੇੜੇ ਮਾਰਣੇ ਅਤੇ ਬੁੱਲਟ ਮੋਟਰ ਸਾਈਕਲਾਂ ਦੇ ਪਟਾਕੇ ਮਾਰਣੇ ਛੱਡ ਦੇਣ ਨਹੀ ਤਾਂ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਰਾਤ ਨੂੰ ਪੁਲਿਸ ਦੀ ਗਸ਼ਤ ਅਤੇ ਨਾਕੇ ਲਗਾ ਕੇ ਛੋਟੇ ਮੋਟੇ ਨਸ਼ੇੜੀ ਚੌਰਾਂ ਨੂੰ ਜ਼ਲਦੀ ਹੀ ਕਾਬੂ ਕਰਕੇ ਹਵਾਲਾਤ ਵਿਚ ਦਿੱਤਾ ਜਾਵੇਗਾ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਰਵੀ ਦੱਤ ਚਾਵਲਾ ਕਾਗਰਸ ਬਲਾਕ ਪ੍ਰਧਾਨ ਲੱਖੋ ਕੇ ਬਹਿਰਾਮ, ਹਰਪਾਲ ਸਿੰਘ ਨੀਟਾ ਸੋਢੀ ਆਦਿ ਕਾਗਰਸੀ ਆਗੂ, ਸੁਖਦੇਵ ਰਾਜ ਮੁੱਖ ਮੁਨਸ਼ੀ ਥਾਣਾ ਮਮਦੋਟ ਹਾਜ਼ਰ ਸਨ।

WRITTEN BY