Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਨਾਭਾ ਦੀ ਇੱਕ ਵਿਸ਼ੇਸ਼ ਬੈਠਕ

Share this story

ਨਾਭਾ, 8 ਫਰਵਰੀ (ਕਰਮਜੀਤ ਸੋਮਲ, ਸਿਕੰਦਰ)- ਸ਼੍ਰੋਮਣੀ ਅਕਾਲੀ ਦਲ ਨਾਭਾ ਦੀ ਇੱਕ ਵਿਸ਼ੇਸ ਬੈਠਕ ਹਲਕਾ ਮੁੱਖੀ ਕਬੀਰ ਦਾਸ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿੱਚ ਸਰਬ ਸੰਮਤੀ ਨਾਲ 1984 ਦੇ ਦਿੱਲੀ ਦੰਗਿਆਂ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਮੁੱਖੀ ਬਾਬੂ ਕਬੀਰ ਦਾਸ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਟਰਿੰਗ ਆਪ੍ਰੇਸ਼ਨ ਦੀ ਵੀਡੀਓ ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਨੂੰ ਸੌਂਪੀ ਹੈ ਜਿਸ ਵਿੱਚ ਟਾਈਟਲਰ 100 ਸਿੱਖਾਂ ਨੂੰ ਦੰਗਿਆਂ ਵਿੱਚ ਮਾਰਨ ਦੀ ਗੱਲ ਕਬੂਲ ਰਿਹਾ ਹੈ। ਇਸ ਲਈ ਸੀ.ਬੀ.ਆਈ. ਦਿੱਲੀ ਹਾਈ ਕੋਰਟ ਨੂੰ ਸਖਤ ਕਾਰਵਾਈ ਕਰਦਿਆਂ ਟਾਈਟਲਰ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ: ਧਰਮ ਸਿੰਘ ਧਾਰੋਕੀ, ਗੁਰਦਿਆਲਇੰਦਰ ਸਿੰਘ ਬਿਲੂ, ਗੁਰਮੀਤ ਸਿੰਘ ਕੋਟ, ਸੰਦੀਪ ਸਿੰਘ ਹਿੰਦ ਕੰਬਾਈਨ, ਮਨਜੀਤ ਸਿੰਘ ਮੱਲੇਵਾਲ, ਰਣਜੀਤ ਸਿੰਘ ਪੂਨੀਆਂ, ਬਲਦੇਵ ਸਿੰਘ ਅਲੌਹਰਾਂ, ਜੱਸਾ ਖੋਖ, ਚਰਨ ਸਿੰਘ ਅਗੇਤਾ ਅਤੇ ਪਾਰਟੀ ਵਰਕਰ ਹਾਜ਼ਰ ਸਨ।

WRITTEN BY