ਬਰੇਟਾ, 6 ਫਰਵਰੀ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਸਥਾਨਕ ਪੁਲਿਸ ਦੇ ਗੁਰਸੰਗਤ ਸਿੰਘ ਹ੍ਯੈੱਡ ਕਾਂਸਟੇਬਲ ਵੱਲੋਂ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਮੁਖ਼ਬਰੀ ਦੇ ਆਧਾਰ ਤੇ ਕੁਲਰੀਆਂ ਸਿਧਾਨੀ ਕੱਚੇ ਰਸਤੇ ਤੇ ਮੋਟਰ ਸਾਈਕਲ ਬਿਨਾਂ ਨੰਬਰ ਤੇ ਲੱਦੀ ਹੋਈ ਹਰਿਆਣਾ ਰਸੀਲਾ ਮਾਰਕਾ ਸਰਾਬ ਜ਼ਸਵੀਰ ਸਿੰਘ ਤੇ ਬੱਬੂ ਸਿੰਘ ਤੋਂ ਬਰਾਮਦ ਕਰਕੇ ਆਬਕਾਰੀ ਐਕਟ ਅਧੀਨ ਕਾਰਵਾਈ ਕੀਤੇ ਜਾਣ ਦਾ ਸਮਾਚਾਰ ਹੈ। ਇਸ ਸੰਬੰਧੀ ਥਾਣਾ ਮੁਖੀ ਸ਼੍ਰ. ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ। ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ।
ਬਰੇਟਾ ਪੁਲਿਸ ਵੱਲੋਂ 40 ਬੋਤਲਾਂ ਸ਼ਰਾਬ ਹਰਿਆਣਾ ਸਮੇਤ 2 ਕਾਬੂ



