Skip to content
Independent perspectives. Global stories.
BREAKING

ਸੜ੍ਹਕ ਹਾਦਸੇ ’ਚ ਬੈਂਕ ਮੁਲਾਜ਼ਮ ਨੌਜਵਾਨ ਲੜਕੀ ਦੀ ਮੌਤ

Share this story

ਸਾਹਨੇਵਾਲ, 6 ਫਰਵਰੀ (ਅਮਿਤ ਭਾਟੀਆ)- ਨੌਜਵਾਨ ਬੈਂਕ ਮੁਲਾਜ਼ਮ ਲੜਕੀ ਦੀ ਅੱਜ ਸਵੇਰ ਸੜ੍ਹਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਪਹਿਚਾਣ ਗੁਰਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਵਾਸੀ ਸਾਹਨੇਵਾਲ ਵੱਜੋਂ ਹੋਈ ਹੈ। ਫਰਾਰ ਟੱਰਕ ਚਾਲਕ ਦੀ ਪਹਿਚਾਣ ਦਰਬਾਰਾ ਸਿੰਘ ਵਾਸੀ ਸਾਹਨੇਵਾਲ ਵੱਜੋਂ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਏ ਐਸ ਆਈ ਗੁਰਮੀਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾਂ ਦਿੰਦੇ ਗੁਰਦਰਸ਼ਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੋਹਾਰਾ ਨੇ ਕਿਹਾ ਕਿ ਉਹ ਆਪਣੀ ਭੂਆ ਦੇ ਲੜਕੇ ਦਵਿੰਦਰ ਸਿੰਘ ਦੇ ਘਰ ਰਹਿਣ ਲਈ ਆਇਆ ਹੋਇਆ ਸੀ ਅਤੇ ਉਸ ਦੀ ਭਤੀਜੀ ਸਮਰਾਲਾ ਵਿੱਖੇ ਪੰਜਾਬ ਐਡ ਸਿੰਧ ਬੈਂਕ ਵਿੱਚ ਨੋਕਰੀ ਕਰਦੀ ਸੀ ਅੱਜ ਸਵੇਰੇ ਜਦੋਂ ਉਹ ਆਪਣੀ ਸਕੂਟਰੀ ਦੇ ਉੱਪਰ ਡਿਊਟੀ ਤੇ ਜਾ ਰਹੀ ਸੀ ਤਾਂ ਪੁੱਲ ਦੇ ਉਪੱਰ ਤੇਜ ਰਫਤਾਰ ਟਰਾਲੇ ਨੇ ਉਸ ਨੂੰ ਕੁਚਲ ਦਿੱਤਾ, ਜਿਸ ’ਤੇ ਮੋਕੇ ਤੇ ਹੀ ਉਸ ਦੀ ਭਤੀਜੀ ਦੀ ਮੌਤ ਹੋ ਗਈ। ਚਾਚਾ ਆਪਣੀ ਭਤੀਜੀ ਦੇ ਨਾਲ ਹੀ ਮੋਟਰਸਾਈਕਲ ਤੇ ਜਾ ਰਿਹਾ ਸੀ ਜਿਸ ਨੇ ਟਰਾਲਾ ਚਾਲਕ ਨੂੰ ਪਹਿਚਾਣ ਲਿਆ। ਪੁਲਿਸ ਨੇ ਫਰਾਰ ਟੱਰਕ ਚਾਲਕ ਉਪੱਰ ਮਾਮਲਾ ਦਰਜ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

WRITTEN BY