ਭਵਾਨੀਗੜ੍ਹ, 4 ਫਰਵਰੀ (ਇਕਬਾਲ ਬਾਲੀ)-ਸ਼੍ਰੀ ਦੁਰਗਾ ਮਾਤਾ ਮੰਦਰ ਭਵਾਨੀਗੜ੍ਹ ਵਿੱਚ ਸ਼੍ਰੀ ਨਵ ਗ੍ਰਹ ਦੇਵਤਾ ਤੇ ਮਾਤਾ ਕਾਲੀ ਦੇਵੀ ਜੀ ਦੀ ਮੂਰਤੀ ਸਥਾਪਨਾ ਮੌਕੇ ਸ਼ਹਿਰ ਵਿੱਚ 108 ਮਹਿਲਾਵਾਂ ਵਲੌਂ ਕਲਸ਼ ਯਾਤਰਾ ਕੱਢੀ ਗਈ।ਸਥਾਨਕ ਗਊਸ਼ਾਲਾ ਚੌਂਕ ਤੋਂ ਸ਼ੁਰੂ ਹੋ ਕੇ ਇੱਹ ਕਲਸ਼ ਯਾਤਰਾ ਸ਼ਹਿਰ ‘ਚੋਂ ਹੁੰਦੀ ਹੋਈ ਦਸ਼ਮੇਸ਼ ਨਗਰ ਸ਼੍ਰੀ ਦੁਰਗਾ ਮਾਤਾ ਮੰਦਰ ਵਿੱਚ ਜਾ ਕੇ ਸੰਪੰਨ ਹੋਈ।ਇਸ ਮੌਕੇ ਦੁਰਗਾ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਮੰਦਰ ਵਿੱਚ ਸ੍ਰੀ ਕਥਾ ਸਾਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਡਿਤ ਸ਼੍ਰੀ ਜੈਯਨੰਤੀ ਪ੍ਰਸਾਦ ਜੀ (ਡੱਬਵਾਲੀ ਵਾਲੇ ) ਸੰਗਤਾਂ ਨੂੰ ਕਥਾ ਸੁਣਾ ਕੇ ਨਿਹਾਲ ਕਰਨਗੇ।ਸ਼ਹਿਰ ਵਿੱਚ 6 ਫਰਵਰੀ ਨੂੰ ਸ਼੍ਰੀ ਨਵ ਗ੍ਰਹ ਤੇ ਕਾਲੀ ਮਾਤਾ ਜੀ ਦੀ ਮੂਰਤੀ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਤੇ 7 ਫਰਵਰੀ ਨੂੰ ਮੂਰਤੀ ਸਥਾਪਨਾ ਦਿਵਸ ਮੌਕੇ ਕਥਾ ਦੇ ਭੋਗ ਪਾਉਂਣ ਉਪਰੰਤ ਸੰਗਤ ਲਈ ਅਟੁਟ ਭੰਡਾਰਾ ਚੱਲੇਗਾ।ਇਸ ਮੌਕੇ ਮੰਦਰ ਕਮੇਟੀ ਦੇ ਰੂਪ ਚੰਦ ਗੋਇਲ, ਗਗਨਦੀਪ ਮਿੱਤਲ, ਸ਼ਤੀਸ਼ ਕਾਂਸਲ, ਵਿਕਾਸ ਜਿੰਦਲ, ਮੁਨੀਸ਼ ਗਰਗ, ਸਰਜੀਵਨ ਗਰਗ, ਚਿਮਨ ਲਾਲ, ਪਵਨ ਕੁਮਾਰ, ਰਜਿੰਦਰ ਗੋਇਲ, ਲਛਮਣ ਸਚਦੇਵਾ, ਮੁਨੀਸ਼ ਸਿੰਗਲਾ, ਸੁਨੀਲ ਮਿੱਤਲ, ਵਿਪਨ ਮਲਹੋਤਰਾ, ਨਰੈਣ ਸਚਦੇਵਾ, ਰਵਿੰਦਰ ਗਰਗ, ਮੀਨਾ ਸਿੰਗਲਾ, ਸੁਮਨ ਰਾਣੀ ਅਤੇ ਸਰੋਜ ਬਾਲਾ ਆਦਿ ਹਾਜਰ ਸਨ।
ਭਵਾਨੀਗੜ੍ਹ ’ਚ 108 ਔਰਤਾਂ ਨੇ ਕਲਸ਼ ਯਾਤਰਾ ਕੱਢੀ



