ਨਾਭਾ, 4 ਫਰਵਰੀ (ਕਰਮਜੀਤ ਸੌਮਲ, ਸਿਕੰਦਰ)-ਨਾਭਾ ਹਲਕੇ ਦੇ ਨੇੜਲੇ ਪਿੰਡ ਰਾਮਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਮਾਹਰਾਜ ਜੀ ਦਾ 641ਵਾਂ ਗੁਰਪੁਰਬ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਸਮੇਂ ਇੰਦਰਜੀਤ ਸਿੰਘ ਰਾਮਗੜ੍ਹ ਵਲੋਂ ਸਾਰੀਆਂ ਪਹੁੰਚੀਆਂ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਵਿਸ਼ੇਸ਼ ਤੌਰ ਤੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਪ੍ਰੀਤਇੰਦਰ ਸਿੰਘ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਅਜਿਹੇ ਧਾਰਮਿਕ ਪ੍ਰੋਗਰਾਮਾਂ ਕਰਕੇ ਹੀ ਨਗਰ ਖੇੜੇ ਵਿੱਚ ਸੁੱਖ ਸ਼ਾਂਤੀ ਤੇ ਭਾਈਚਾਰਾ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਨਸ਼ਾ ਇੱਕ ਬੁਰੀ ਆਦਤ ਹੈ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਖੇਡਾਂ ਵੱਲ, ਪੜ੍ਹਾਈ ਵੱਲ ਅਤੇ ਮਾਪਿਆਂ ਦੀ ਸੇਵਾ ਕਰਨਾ ਅਤੇ ਸਮਾਜ ਸੇਵੀ ਕੰਮਾਂ ਵੱਲ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਪੰਜਾਬ ਪ੍ਰਧਾਨ ਜਗਦੀਪ ਸਿੰਘ ਗੁੱਜਰਾਂ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਰੱਬੀ ਰੂਪ ਸਨ, ਉਨਾਂ ਨੇ ਜਾਤ ਪਾਤ ਦਾ ਖਾਤਮਾ ਕੀਤਾ। ਸਭ ਨੂੰ ਆਖਿਆ ਕਿ ਸਮਾਜ ਵਿੱਚ ਕੋਈ ਵੀ ਪ੍ਰਾਂਣੀ ਉ¤ਚਾ ਨੀਵਾਂ ਨਹੀਂ ਹੈ ਬਸ ਇਨਸਾਨ ਦੀ ਸੋਚ ਹੀ ਉਸ ਨੂੰ ਛੋਟਾ ਵੱਡਾ ਬਣਾ ਦਿੰਦੀ ਹੈ। ਗੁਰੂ ਜੀ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੇਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਵਸੇ ਰਵਿਦਾਸ ਰਹੇ ਪ੍ਰਸੰਨ ਭਾਵ ਕਿ ਉਨਾਂ ਨੇ ਅਜਿਹੇ ਸੰਸਾਰ ਦੀ ਸਿਰਜਣਾ ਕਰਨੀ ਚਾਹੀ ਕਿ ਜਿਸ ਵਿੱਚ ਕੋਈ ਵੀ ਇਨਸਾਨ ਉ¤ਚਾ ਨੀਵਾਂ ਨਾ ਹੋਵੇ ਸਭ ਨੂੰ ਬਰਾਬਰ ਅਧਿਕਾਰ ਪ੍ਰਾਪਤ ਹੋਣ। ਇਸ ਮੌਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਇੰਦਰਜੀਤ ਸਿੰਘ ਮੀਤ ਪ੍ਰਧਾਨ, ਕਰਮ ਸਿੰਘ ਪ੍ਰਧਾਨ, ਦਰਬਾਰਾ ਸਿੰਘ ਖਾਲਸਾ, ਬੀਰਾ ਸਿੰਘ ਸਰਪੰਚ, ਗੁਰਜੀਤ ਸਿੰਘ ਸਰਪੰਚ ਬੀਬੜੀ, ਜਸਪਾਲ ਸਿੰਘ ਪਟਵਾਰੀ, ਅਮਰਜੀਤ ਸਿੰਘ ਸਲਾਹਕਾਰ, ਹੁਕਮ ਦਾਸ, ਸਤਿਨਾਮ, ਪਰਮਿੰਦਰ ਸਿੰਘ ਭਲਵਾਨ, ਬਲਵੀਰ ਸਿੰਘ, ਡਾ: ਮਨਜੀਤ ਸਿੰਘ, ਜੋਤ ਸਿੰਘ, ਮੋਹਨ ਸਿੰਘ, ਸ੍ਰੀ ਦਸਮੇਸ ਸਪੋਰਟਸ ਕਲੱਬ ਪ੍ਰਧਾਨ ਕੁਲਦੀਪ ਸਿੰਘ, ਸਵਰਨ ਸਿੰਘ ਮੀਤ ਪ੍ਰਧਾਨ ਰਾਮਗੜ੍ਹ, ਕੁਲਵਿੰਦਰ ਸਿੰਘ ਅਤੇ ਲਾਲ ਸਿੰਘ ਥੂਹੀ ਆਦਿ ਸੰਗਤਾਂ ਹਾਜਰ ਸਨ
ਸਰਬੱਤ ਦੇ ਭਲੇ ਲਈ ਅਖੰਡ ਪਾਠ ਕਰਵਾਉਣੇ ਸ਼ਲਾਘਾਯੋਗ : ਪ੍ਰੀਤਇੰਦਰ ਸਿੰਘ



