April 28, 2026 11:58 pm

ਬਾਦਲ ਵੱਲੋਂ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਨਵਨਿਯੁਕਤ ਚੇਅਰਮੈਨ ਨੂੰ ਵਧਾਈ

ਮੋਹਾਲੀ, 25 ਜਨਵਰੀ (ਵਿਸ਼ਵ ਵਾਰਤਾ)-ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਨਵ-ਨਾਮਜ਼ਦ ਚੇਅਰਮੈਨ ਰਾਜ ਕੁਮਾਰ ਅਤਿਕਾਇ ਦੇ ਵਣ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲਣ ’ਤੇ ਵਧਾਈ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਪੂਰਣ ਭਰੋਸਾ ਹੈ ਕਿ ਸ੍ਰੀ ਅਤਿਕਾਇ ਪਹਿਲਾਂ ਦੀ ਤਰ੍ਹਾਂ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ’ਤੇ ਪੂਰਾ ਪਹਿਰਾ ਦੇਣਗੇ। ਸ੍ਰੀ ਅਤਿਕਾਇ ਦੇ ਹਮਾਇਤੀਆਂ, ਹਮਦਰਦਾਂ ਅਤੇ ਨਜ਼ਦੀਕੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਰਾਜ ਸਰਕਾਰ ਕਮਜ਼ੋਰ ਤੇ ਦਬੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਮੰਤਵ ਵਾਸਤੇ ਵੱਖ-ਵੱਖ ਸਕੀਮਾਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਲਈ ਦਲਿਤ ਵਿਕਾਸ ਬੋਰਡ ਅਤੇ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦਾ ਗਠਨ ਕਰਕੇ, ਇਸੇ ਭਾਈਚਾਰੇ ਨਾਲ ਸਬੰਧਤ ਆਗੂਆਂ ਨੂੰ ਇਨ੍ਹਾਂ ਦੇ ਮੁਖੀ ਲਾਇਆ ਗਿਆ ਹੈ। ਸ੍ਰੀ ਅਤਕਿਾਇ ਦੇ ਦਲਿਤ ਤੇ ਕਮਜ਼ੋਰ ਵਰਗਾਂ ਪ੍ਰਤੀ ਜ਼ਜ਼ਬੇ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਣ ਵਿਸ਼ਵਾਸ਼ ਹੈ ਕਿ ਸ੍ਰੀ ਅਤਿਕਾਇ ਸਮਾਜ ਦੇ ਇਸ ਵਰਗ ਦੇ ਹਿੱਤਾਂ ’ਤੇ ਪਹਿਰਾ ਦਿੰਦੇ ਹੋਏ ਉਨ੍ਹਾਂ ਦੇ ਜੀਵਨ ਪੱਧਰ ਨੂੰ ਹੋਰ ਉ¤ਚਾ ਚੁੱਕਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਦਿ ਧਰਮ ਸਮਾਜ (ਆਧਸ) ਦੀ ਕੌਮੀ ਕਾਰਜਕਾਰਣੀ ਦੇ ਮੈਂਬਰ ਸ੍ਰੀ ਆਦੀ ਪ੍ਰਕਾਸ਼ ਤੇ ਕੈਲਾਸ਼ ਪੁਰਸ਼ਾਰਥੀ, ਮੀਤ ਪ੍ਰਧਾਨ ਆਦੀ ਅੰਬੇਦਕਰ ਸਮਾਜ ਸ੍ਰੀ ਸੁਰਿੰਦਰ ਮੱਕੜ, ਪੰਜਾਬ ਪ੍ਰਦੂਸ਼ਣ ਰਕਿਥਾਮ ਬੋਰਡ ਦੇ ਸਾਬਕਾ ਡਾਇਰੈਕਟਰ ਰਮੇਸ਼ ਜੋਸ਼ੀ, ਸ੍ਰੀ ਦਰਸ਼ਨ ਮੰਡ, ਸ੍ਰੀ ਸਤਪਾਲ ਤਕਸ਼ਕ ਅਤੇ ਸ੍ਰੀ ਆਨੰਦ ਰਕਸ਼ਕ ਮੌਜੂਦ ਸਨ।

Send this to a friend