April 29, 2026 1:02 am

ਮੋਦੀ ਅਤੇ ਮੁਲਾਇਮ ਵਿਚਕਾਰ ਮੈਚ ਫਿਕਸ : ਬੇਨੀ ਪ੍ਰਸਾਦ

image ਲਖਨਊ, 25 ਜਨਵਰੀ (ਵਿਸ਼ਵ ਵਾਰਤਾ)-ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਆਰੋਪ ਲਗਾਇਆ ਕਿ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਿਚਕਾਰ ‘ਫਿਕਸ ਮੈਚ’ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹੀ ਇਨ੍ਹਾਂ ਦੋਵਾਂ ਨੇਤਾਵਾਂ ਦੇ ਭਾਸ਼ਣ ਸਕ੍ਰਿਪਟ ਅਮਿਤ ਸ਼ਾਹ ਲਿਖਦੇ ਹਨ। ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਾਇਮ ਸਿੰਘ ਅਤੇ ਨਰਿੰਦਰ ਮੋਦੀ ਦੀਆਂ ਗੋਰਖਪੁਰ ਅਤੇ ਵਾਰਾਨਸੀ ਵਿਚ ਹੋ ਰਹੀਆਂ ਰੈਲੀਆਂ ਵਿਚ ਇੰਝ ਜਾਪਦਾ ਸੀ ਜਿਵੇਂ ਉਹ ਦੋਵੇਂ ਇਕ-ਦੂਸਰੇ ਨਾਲ ਬਹਿਸ ਕਰ ਰਹੇ ਹੋਣ। ਉਨ੍ਹਾਂ ਦਾਅਵਾ ਕੀਤਾ ਕਿ ਅਮਿਤ ਸ਼ਾਹ ਦਰਮਿਆਨੀ ਭੂਮਿਕਾ ਨਿਭਾਅ ਰਹੇ ਹਨ। ਇਸ ਕਾਰਨ ਹੀ ਉਨ੍ਹਾਂ ਨੂੰ ਭਾਜਪਾ ਪ੍ਰਦੇਸ਼ ਪ੍ਰਭਾਵੀ ਬਣਾ ਕੇ ਇਥੇ ਲਿਆਂਦਾ ਗਿਆ ਹੈ। ਵਰਮਾ ਦਾ ਕਹਿਣਾ ਹੈ ਕਿ ਮੋਦੀ ਅਤੇ ਮੁਲਾਇਮ ਸਿੰਘ ਦੀਆਂ ਰੈਲੀਆਂ ਇਕ ਹੀ ਦਿਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਦਿਖਾਉਣਾ ਚਾਹੁੰਦੇ ਹਨ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਫਸਵੀਂ ਟੱਕਰ ਸਿਰਫ਼ ਦੋਵਾਂ ਵਿਚਕਾਰ ਹੋਵੇਗੀ। ਕਾਂਗਰਸ ਨੇਤਾ ਨੇ ਆਰੋਪ ਲਗਾਇਆ ਕਿ ਸਪਾ ਅਤੇ ਭਾਜਪਾ ਦੀ ਆਪਸੀ ਪੁਰਾਣੀ ਰੰਜਿਸ਼ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਮੁਲਾਇਮ ਸਾਲ 1990 ਵਿਚ ਅਯੋਧਿਆ ਦੇ ਟੇਢੀ ਬਾਜ਼ਾਰ ਥਾਣੇ ਦਾ ਨਾਮ ਬਦਲ ਕੇ ਜਨਮ ਭੂਮੀ ਥਾਣਾ ਕਿਉਂ ਰੱਖਦੇ ਅਤੇ ਉਨ੍ਹਾਂ ਦੇ ਅਧਿਕਾਰੀ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਲੀਨ ਚਿਟ ਦੇਣ ਲਈ ਸੁਪਰੀਮ ਕੋਰਟ ਵਿਚ ਸਪਥ ਪੱਤਰ ਦਾਖਿਲ ਕਿਉਂ ਕਰਦੇ।

Send this to a friend