April 28, 2026 9:22 pm

ਪਿਤਾ ਦਾ ਆਫਰ ਧੀ ਨੂੰ ਮਨਾਓ ਅਰਬਾਂ ਕਮਾਓ

ਨਵੀਂ ਦਿੱਲੀ, ਮਾਪੇ ਆਪਣੇ ਬ¤ਚਿਆਂ ਦੀ ਖੁਸ਼ੀ ਲਈ ਕੀ ਕੁਝ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਸਿ¤ਧੇ ਰਾਹ ‘ਤੇ ਲਿਆਉਣ ਲਈ ਆਪਣੀ ਸਾਰੀ ਜਮਾ-ਪੂੰਜੀ ਵੀ ਦਾਅ ‘ਤੇ ਲਗਾਉਣ ਨੂੰ ਤਿਆਰ ਰਹਿੰਦੇ ਹਨ। ਅਜਿਹੇ ਹੀ ਇਕ ਪਿਤਾ ਲਈ ਉਸ ਦੀ ਲੈਸਬੀਅਨ ਧੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਂਗਕਾਂਗ ਦੇ ਰੀਅਲ ਅਸਟੇਟ ਟਾਇਕੋਨ ਸੇਸਿਲ ਚਾਓ ਵਿਅਕਤੀ ਆਪਣੀ ਧੀ ਨੂੰ ਆਮ ਕੁੜੀਆਂ ਵਾਂਗ ਵਰਤਾਅ ਕਰਦੇ ਅਤੇ ਆਪਣਾ ਘਰ ਵਸਾਉਂਦੇ ਦੇਖਣਾ ਚਾਹੁੰਦੇ ਹਨ ਪਰ ਉਸ ਦੀ ਧੀ ਲੈਸਬੀਅਨ ਹੋਣ ਕਾਰਨ ਕਿਸੇ ਆਦਮੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸਗੋਂ ਉਸ ਨੇ ਆਪਣੀ ਇਕ ਸਹੇਲੀ ਨਾਲ ਵਿਆਹ ਕਰਵਾਇਆ ਹੋਇਆ ਹੈ। ਆਪਣੀ ਇਸ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਚਾਓ ਨੇ ਲੋਕਾਂ ਨੂੰ ਇਕ ਖੁ¤ਲ੍ਹਾ ਆਫਰ ਦਿ¤ਤਾ ਹੈ ਕਿ ਜੋ ਵੀ ਵਿਅਕਤੀ ਉਸ ਦੀ ਬੇਟੀ ਨੂੰ ਵਿਆਹ ਲਈ ਰਾਜ਼ੀ ਕਰ ਲਵੇਗਾ ਉਸ ਨੂੰ ਅਰਬਾਂ ਰੁਪਏ ਇਨਾਮ ਵਜੋਂ ਦਿ¤ਤੇ ਜਾਣਗੇ। ਦੋ ਸਾਲ ਪਹਿਲਾਂ ਵੀ ਚਾਓ ਨੇ ਉਸ ਦੀ ਬੇਟੀ ਨੂੰ ਵਿਆਹ ਨੂੰ ਮਨਾਉਣ ਵਾਲੇ ਨੂੰ 39 ਮਿਲੀਅਨ ਪੌਂਡ ਦੇਣ ਦੀ ਘੋਸ਼ਣਾ ਕੀਤੀ ਸੀ। ਇਹ ਆਫਰ ਮਿਲਣ ਤੋਂ ਬਾਅਦ ਕਰੀਬ 20,000 ਲੜਕਿਆਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਪਰ ਕੋਈ ਵੀ ਚਾਓ ਦੀ ਬੇਟੀ ਗਿਗੀ ਨੂੰ ਵਿਆਹ ਲਈ ਰਾਜੀ ਨਹੀਂ ਕਰ ਸਕਿਆ ਸੀ। ਇਨ੍ਹਾਂ 20,000 ਲੜਕਿਆਂ ‘ਚੋਂ 1500 ਲੜਕੇ ਅਜਿਹੇ ਸਨ, ਜਿਨ੍ਹਾਂ ਨੂੰ ਇਸ ਆਫਰ ਬਾਰੇ ਫੇਸਬੁ¤ਕ ਰਾਹੀਂ ਪਤਾ ਲ¤ਗਾ ਸੀ।
ਗਿਗੀ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਲ¤ਗਦਾ ਕਿ ਪੈਸਿਆਂ ਨਾਲ ਕੋਈ ਅਜਿਹਾ ਵਿਅਕਤੀ ਖਰੀਦਿਆ ਜਾ ਸਕਦਾ ਹੈ ਜੋ ਉਸ ਨੂੰ ਆਕਰਸ਼ਿਤ ਕਰ ਸਕੇ। ਖਬਰਾਂ ਦੀ ਮੰਨੀਏ ਤਾਂ ਗਿਗੀ ਨੇ ਸਾਲ 2012 ਵਿਚ ਆਪਣੀ ਇਕ ਸਹੇਲੀ ਨਾਲ ਵਿਆਹ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਚ ਸਮਲਿੰਗੀ ਵਿਆਹ ‘ਤੇ ਮਨਾਹੀ ਹੈ।
ਉਸ ਨੇ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਪਸੰਦ ਕਰ ਸਕਦੀ ਹੈ, ਜੋ ਉਸ ਦੀ ਚੈਰਿਟੀ ‘ਫੇਥ ਇਨ ਲਵ‘ ਲਈ ਬਹੁਤ ਸਾਰੇ ਪੈਸੇ ਦਾਨ ਕਰ ਸਕੇ ਅਤੇ ਉਸ ਨੂੰ ਇਸ ਗ¤ਲ ‘ਤੇ ਵੀ ਇਤਰਾਜ਼ ਨਾ ਹੋਵੇ ਕਿ ਉਸ ਦੀ ਇਕ ਪਤਨੀ ਵੀ ਹੈ।
ਬ੍ਰਿਟਿਸ਼ ਦੇ ਫਿਲਮਮੇਕਰ ਸਚਾ ਬਾਰੋਨ ਚੋਹੇਨ ਇਸ ਪੂਰੀ ਘਟਨਾ ‘ਤੇ ਆਧਾਰਤ ਇਕ ਫਿਲਮ ਬਣਾਉਣ ਦੀ ਸੋਚ ਰਹੇ ਹਨ।

Send this to a friend