Skip to content
Independent perspectives. Global stories.
BREAKING

ਜਾਅਲੀ ਕਰੰਸੀ ਤੇ ਨਸ਼ੀਲੀਆਂ ਗੋਲੀਆਂ ਸਮੇਤ ਮਾਰਕਫੈਡ ਦੇ ਇੰਸਪੈਕਟਰ ਸਣੇ 5 ਕਾਬੂ

Share this story

ਸੰਗਰੂਰ, 1 ਫਰਵਰੀ (ਸੰਜੀਵ ਸਿੰਗਲਾ)- ਸ੍ਰ: ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ/ਡਰੱਗ ਮਾਫੀਆ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸੰਗਰੂਰ ਵਿਖੇ ਸੀ.ਆਈ.ਏ ਸਟਾਫ ਵੱਲੋਂ ਇੰਸਪੈਕਟਰ ਮਾਰਕਫੈਡ (ਬਰਨਾਲਾ) ਸਮੇਤ 5 ਦੋਸ਼ੀ ਗ੍ਰਿਫਤਾਰ, 3 ਵੱਖ-ਵੱਖ ਮੁਕੱਦਮੇ ਦਰਜ, 1 ਲੱਖ 32 ਹਜਾਰ ਜਾਅਲੀ ਕਰੰਸੀ, 13200 ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਅਤੇ 37 ਕੁਇੰਟਲ (74 ਬੋਰੀਆਂ) ਚੋਰੀ ਦੀ ਕਣਕ (ਮਹਿਕਮਾ ਮਾਰਕਫੈਡ) ਬ੍ਰਾਮਦ। 1) ਸ੍ਰ. ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਵਿਜੇ ਕੁਮਾਰ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਸਮੇਤ ਪੁਲਿਸ ਪਾਰਟੀ ਦੇ ਮੁਖਬਰੀ ਪਰ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਮੱਘਰ ਸਿੰਘ ਵਾਸੀ ਮਾਣਕੀ ਥਾਣਾ ਸੰਦੌੜ ਅਤੇ ਭੁਪਿੰਦਰ ਸਿੰਘ ਉਰਫ ਭਿੰਦਰ ਪੁੱਤਰ ਲੇਟ ਚੰਦ ਸਿੰਘ ਵਾਸੀ ਨੇੜੇ ਪੱਪੂ ਮੈਡੀਕਲ ਹਾਲ ਜਲਾਲ ਪੱਤੀ ਬਿਲਾਸਪੁਰ ਜਾਅਲੀ ਕਰੰਸੀ ਸਬੰਧੀ ਮੁਕੱਦਮਾ ਨੰਬਰ 07 ਮਿਤੀ 31-01-18 ਅ/ਧ 489ਬੀ,489ਸੀ,420 ਹਿੰ:ਡੰ: ਥਾਣਾ ਸੰਦੌੜ ਦਰਜ ਰਜਿਸਟਰ ਕਰਕੇ ਦੌਰਾਨੇ ਤਫਤੀਸ਼ ਬਾਹੱਦ ਪਿੰਡ ਖੁਰਦ ਵਿਖੇ ਦੋਸੀ ਲਖਵੀਰ ਸਿੰਘ ਉਰਫ ਲੱਖਾ ਨੂੰ ਮੌਕਾ ਪਰ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋਂ 01 ਲੱਖ 32 ਹਜਾਰ ਰੁਪਏ ਜਾਅਲ਼ੀ ਕਰੰਸੀ ਬ੍ਰਾਮਦ ਕਰਵਾਈ ਅਤੇ ਭੁਪਿੰਦਰ ਸਿੰਘ ਉਰਫ ਭਿੰਦਰ ਮੌਕਾ ਤੋਂ ਭੱਜ ਗਿਆ, ਜੋ ਜਾਅਲੀ ਕਰੰਸੀ ਦੇਣ ਲਈ ਆਇਆ ਸੀ। ਦੌਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਲਖਵਿੰਦਰ ਸਿੰਘ ਉਰਫ ਲੱਖਾ ਮੱਝਾਂ ਦਾ ਵਪਾਰ ਕਰਦਾ ਹੈ, ਜਿਸਨੇ 50 ਹਜਾਰ ਰੁਪਏ ਭੁਪਿੰਦਰ ਸਿੰਘ ਉਰਫ ਭਿੰਦਰ ਨੂੰ ਦੇ ਕੇ 01 ਲੱਖ 32 ਹਜਾਰ ਰੁਪਏ ਦੀ ਜਾਅਲੀ ਕਰੰਸੀ ਖਰੀਦ ਕੀਤੀ ਸੀ। ਭੁਪਿੰਦਰ ਸਿੰਘ ਵਾਸੀ ਬਿਲਾਸਪੁਰ ਜਿਲ੍ਹਾ ਮੋਗਾ ਇਹ ਜਾਅਲੀ ਕਰੰਸੀ ਲੱਖਾ ਸਿੰਘ ਨੂੰ ਦੇਣ ਲਈ ਆਇਆ ਸੀ, ਜੋ ਭੱਜਣ ਵਿੱਚ ਕਾਮਯਾਬ ਹੋ ਗਿਆ। ਇੰਸਪੈਕਟਰ ਜਸਵਿੰਦਰ ਸਿੰਘ ਮਾਰਕਫੈਡ 1000/- ਰੁਪਏ ਕੁਇੰਟਲ ਦੇ ਹਿਸਾਬ ਨਾਲ 50 ਕੁਇੰਟਲ ਕਣਕ ਵੇਚੀ ਸੀ। ਕਾਕਾ ਸਿੰਘ ਸੁਨਾਮ ਯੂਨੀਅਨ ਤੋਂ 02 ਪਿੱਕਅਪ ਗੱਡੀਆਂ ਕਿਰਾਏ ਪਰ ਲੈ ਕੇ ਬਰਨਾਲਾ ਮਾਰਕਫੈਡ ਦੇ ਗੋਦਾਮਾਂ ਤੋਂ ਲੋਡ ਕਰਕੇ ਸੁਨਾਮ ਵਿਖੇ ਲੈ ਕੇ ਆ ਰਿਹਾ ਸੀ, ਜੋ ਮੌਕਾ ਪਰ ਕਾਬੂ ਕੀਤਾ ਗਿਆ।

WRITTEN BY