Skip to content
Independent perspectives. Global stories.
BREAKING

ਗੁਰੂ ਨਾਨਕ ਦੇਵ ਸਪੋਰਟਸ ਕਲਬ ਤਲਵੰਡੀ ਸਾਬੋ ਵਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ

Share this story

ਤਲਵੰਡੀ ਸਾਬੋ, 30 ਜਨਵਰੀ-(ਰਾਮਪਾਲ ਅਰੋੜਾ)-ਸਥਾਨਕ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲਬ ਤਲਵੰਡੀ ਸਾਬੋ ਵਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਚਾਰ ਦਿਨਾਂ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ,ਜਿਸ ਵਿਚ ਕੁਲ 60 ਟੀਮਾਂ ਨੇ ਭਾਗ ਲਿਆ ਜਿਨਾਂ ਵਿਚੋਂ ਬਠਿੰਡਾ ਅਤੇ ਤਲਵੰਡੀ ਸਾਬੋ ਦੀਆਂ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ਵਿਚ ਪਹੁੰਚੀਆਂ ,ਦੋਵੇਂ ਟੀਮਾਂ ਵਲੋਂ ਆਪਣੀ ਜਿਤ ਦਰਜ ਕਰਨ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਫਾਈਨਲ ਮੈਚ ਖੇਡਿਆ ,ਟੂਰਨਾਮੈਂਟ ਦੇ ਚੌਥੇ ਅਤੇ ਅਖੀਰਲੇ ਦਿਨ ਫਾਈਨਲ ਮੈਚ ਵਿਚ ਹਿਸਾ ਲੈਣ ਵਾਲੀਆਂ ਦੋਵਾਂ ਟੀਮਾਂ ਵਿਚੋਂ ਤਲਵੰਡੀ ਸਾਬੋ ਦੀ ਟੀਮ ਵਲੋਂ ਬਠਿੰਡਾ ਟੀਮ ਨੂੰ 18 ਦੌੜਾਂ ਦੇ ਫਰਕ ਨਾਲ ਹਰਾ ਕੇ ਜਿਤ ਦਰਜ ਕੀਤੀ,
ਟੂਰਨਾਮੈਂਟ ਦੇ ਅਖੀਰਲੇ ਦਿਨ ਨਵਇੰਦਰ ਸਿੰਘ ਨਵੀ ਨਵਾਂ ਪਿੰਡ ਜਨਰਲ ਸਕਤਰ ਜਟ ਮਹਾਂਸਭਾ ਪੰਜਾਬ ਵਲੋਂ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ,ਮੁਖ ਮਹਿਮਾਨ ਵਲੋਂ ਜੇਤੂ ਟੀਮ ਨੂੰ ਪਹਿਲਾ ਅਤੇ ਬਠਿੰਡਾ ਟੀਮ ਨੂੰ ਦੂਸਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਨਵਇੰਦਰ ਸਿੰਘ ਵਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਲ ਪ੍ਰੇਰਤ ਕਰਨਾ ਸਮੇਂ ਦੀ ਮੁਖ ਲੋੜ ਦਸਦੇ ਹੋਏ ਕਲਬ ਵਲੋਂ ਕਰਵਾਏ ਇਸ ਟੂਰਨਾਮੈਂਟ ਦੀ ਸ਼ਲਾਘਾ ਕਰਦੇ ਹੋਏ ਕਲਬ ਦੀ ਟੀਮ ਨੂੰ ਵਧਈ ਦਿਤੀ।

WRITTEN BY