Skip to content
Independent perspectives. Global stories.
BREAKING

ਬਾਬਾ ਫਰੀਦ ਸਕੂਲ ਵੱਲੋਂ 17ਵਾਂ ਸਾਲਾਨਾ ਇਨਾਮ ਵੰਡ ਸਮਾਰੋਹ

Share this story

ਝੁਨੀਰ, 30 ਜਨਵਰੀ (ਬਲਜੀਤ ਪਾਲ)-ਬਾਬਾ ਫਰੀਦ ਪਬਲਿਕ ਹਾਈ ਸਕੂਲ ਝੁਨੀਰ ਵੱਲੋਂ 17ਵਾਂ ਸਲਾਨਾ ਇਨਾਮ ਵੰਡ ਸਮਾਰੋਹ ਪੂਰੇ ਧੁੂਮ ਧਾਮ ਨਾਲ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਦੱਸਿਆਂ ਕਿ ਸਿੱਖਿਆ ਅਤੇ ਹੋਰ ਵੱਖ-ਵੱਖ ਖੇਤਰਾਂ ‘ਚ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਲਾਨਾਂ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਲੇਖਕ ਤੇ ਸ਼ਾਇਰ ਬਲਜੀਤਪਾਲ ਸਿੰਘ ਝੰਡਾਂ ਅਤੇ ਵਿਸ਼ੇਸ਼ ਮਹਿਮਾਨ ਜਤਿੰਦਰ ਸਿੰਘ ਸੋਢੀ ਐਮ.ਡੀ. ਮਾਲਵਾ ਗਰੁੱਪ ਆਫ਼ ਕਾਲਜ ਸਰਦੂਲੇਵਾਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਸਕੂਲ ਦੇ ਵਿਦਿਆਰਥੀਆਂ ਨੇ ਸਕਿਟਾਂ, ਗੀਤ, ਕਵਿਤਾ, ਕੋਰੀਓਗ੍ਰਾਫੀ, ਐਕਸ਼ਨ ਸ਼ੌਗ, ਗਿੱਧਾ ਅਤੇ ਭੰਗੜਾ ਆਦਿ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਜਿੱਥੇ ਛੋਟੇ ਬੱਚਿਆ ਵੱਲੋਂ ਪੇਸ਼ ਕੀਤਾ ਗਿਆ ਮਲਵਈ ਗਿੱਧਾ ਬਹੁਤ ਹੀ ਪਸੰਦ ਕੀਤਾ ਗਿਆ ਉਥੇ ਬੱਚਿਆ ਵੱਲੋਂ ਪੇਸ਼ ਕੀਤੀ ਗਈ ਸਕਿਟ ‘ਬਜ਼ੁਰਗਾਂ ਦਾ ਸਤਿਕਾਰ’ ਅਤੇ ਕੋਰੀਓਗ੍ਰਾਫੀ ‘ਕੰਮੀਆਂ ਦੇ ਵਹਿੜੇ, ਨੇ ਦਰਸ਼ਕਾਂ ਨੂੰ ਭਾਵੁਕ ਕਰਦਿਆ ਸੋਚਣ ਲਈ ਮਜਬੂਰ ਕੀਤਾ। ਸਾਡੇ ਸਮਾਜ ‘ਚੋ ਖਤਮ ਹੋ ਰਹੇ ਰੀਤੀ-ਰਿਵਾਜ ਅਤੇ ਸੱਭਿਆਚਾਰਕ ਵਿਰਨਗੀਆਂ ਦੀ ਯਾਦ ਤਾਜ਼ਾ ਕਰਦਿਆ,ਸਕੂਲ ਦਾ ਇਹ ਸਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ। ਸਕੂਲ ਦੇ ਪ੍ਰਧਾਨਗੀ ਮੰਡਲ ‘ਚ ਮਾਤਾ ਗੁਰਦੇਵ ਕੌਰ,ਡਾ.ਪਰਮਜੀਤ ਕੌਰ, ਗੁਰਚਰਨ ਸਿੰਘ ਨੰਦਗੜ੍ਹ, ਦਰਸਨ ਸਿੰਘ ਭੁੱਲਰ, ਜਗਸੀਰ ਸਿੰਘ ਸਿੱਧੂ ਅਤੇ ਮੁੱਖ ਮਹਿਮਾਨ ਸਾਹਿਬਾਨਾਂ ਨੇ ਸਕੂਲ ਦੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸ਼ੀ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਸਾਹਿਬਾਨਾਂ ਨੇ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਇਸ ਸਕੂਲ ਦੀ ਹਰ ਸਾਲ ਪੜਾਈ ਅਤੇ ਖੇਡਾਂ ਪੱਖੋਂ ਵਧੀਆ ਕਾਰਗੁਜ਼ਾਰੀ ਹੋਣ ਤੇ ਇਸ ਸਕੂਲ ਨੇ ਆਪਣੀ ਇਲਾਕੇ ਚ ਇੱਕ ਵੱਖਰੀ ਪਹਿਚਾਣ ਬਣਾਈ ਹੈ। ਉਨਾਂ ਮਾਪਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਿ ਉਹ ਵੀ ਆਪਣੇ ਬੱਚਿਆ ਪ੍ਰਤੀ ਗੰਭੀਰ ਹੋਣ ਤੇ ਉਨਾਂ ਨੂੰ ਪੜ੍ਹਨ ਲਈ ਵਿਸ਼ੇਸ਼ ਕਮਰਾਂ ਜਾਂ ਸਪੈਸ਼ਲ ਜਗਾ ਦਾ ਪ੍ਰਬੰਧ ਕਰਨ ਤੇ ਉਨਾਂ ਦੀਆ ਰੌਜਾਨਾਂ ਗਤੀਵਿਧੀਆਂ ਵੱਲ ਧਿਆਨ ਦੇਣ।ਇਸ ਮੌਕੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ, ਸ਼ਾਇਰ ਅਵਤਾਰ ਸਿੰਘ ਖਹਿਰਾ, ਗੁਰਸ਼ਰਨ ਕੌਰ, ਕਮਲਜੀਤ ਕੌਰ,ਮਨਪ੍ਰੀਤ ਕੌਰ, ਰਾਜਵਿੰਦਰ ਕੌਰ ਸਮੂਹ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।

WRITTEN BY