ਪਾਤੜਾਂ, 30 ਜਨਵਰੀ (ਹਰਭਜਨ ਸਿੰਘ ਮਹਿਰੋਕ)-ਅੱਜ ਐਸ. ਡੀ. ਐਮ. ਦਫਤਰ ਪਾਤੜਾਂ ਵਿਖੇ ਪੰਜਾਬ ਸਟੂਡੈਂਟ ਯੁਨੀਅਨ ਵੱਲੋਂ ਸੈਸ਼ਨ 2017-18 ਦੇ ਦੱਸਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਕੇਂਦਰਾਂ ਦੀ ਤਬਦੀਲੀ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ। ਸਟੂਡੈਂਟ ਯੂਨੀਅਨ ਦੇ ਸੂਬਾ ਆਗੂ ਗੁਰਸੇਵਕ ਸਿੰਘ ਅਤੇ ਜਿਲ੍ਹਾ ਆਗੂ ਖੁਸ਼ਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਪੰਜਾਬ ਸਟੂਡੈਂਟ ਯੁਨੀਅਨ ਵੱਲੋਂ ਐਸ. ਡੀ ਐਮ. ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ ਨੂੰ ਮੰਗ ਪੱਤਰ ਦੇ ਕੇ ਪੰਜਾਬ ਦੇ ਸਿੱਖੀਆ ਮੰਤਰੀ ਸਾਹਿਬ ਪੰਜਾਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ 10ਵੀਂ ਅਤੇ 12ਵੀਂ ਕਲਾਸ ਨੂੰ ਹੋਰ ਥਾਵਾਂ ਤੇ ਤਬਦੀਲ ਨਾ ਕੀਤਾ ਜਾਵੇ। ਜਿਸ ਨਾਲ ਇਲਾਕੇ ਦੇ ਹੋਣਹਾਰ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਜੋ ਆਮ ਗਰੀਬ ਮਜਦੂਰਾਂ ਅਤੇ ਜ਼ਿਮੀਦਾਰਾਂ, ਕਿਸਾਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜਨ ਆਉਂਦੇ ਹਨ ਅਜਿਹੇ ਫੈਸਲੇ ਨਾਲ ਦੂਰ -ਦੂਰਾਡੇ ਪ੍ਰੀਖਿਆ ਕੇਂਦਰਾ ਤੱਕ ਪਹੁੰਚਾਉਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਬੱਸਾਂ ਰਾਹੀ ਇਨ੍ਹਾਂ ਪੈਸਾ ਖਰਚ ਨਹੀ ਕਰ ਸਕਦੇ ਇਸ ਤਰ੍ਹਾਂ ਟ੍ਰੈਫਿਕ ਨਿਯਮਾਂ ਦਾ ਮਸਲਾ ਵਿਚਕਾਰ ਆਉਂਦਾ ਹੈ ਅਤੇ ਬਹੁਤ ਸਾਰੇ ਪ੍ਰੀਖਿਆ ਕੇਂਦਰਾਂ ਤੱਕ ਬੱਸ ਵੀ ਨਹੀ ਹੈ। ਜਿਸ ਦੇ ਚੱਲਦਿਆਂ ਪੀ. ਐਸ. ਯੂ. ਵੱਲੋਂ ਸਿੱਖੀਆ ਵਿਭਾਗ ਦੇ ਧਿਆਨ ਵਿਚ ਲਿਆਉਂਦਾ ਜਾ ਰਿਹਾ ਹੈ।
ਇਸ ਮੋਕੇ ਸੂਬਾ ਆਗੂ ਗੁਰਸੇਵਕ ਸਿੰਘ, ਖੁਸ਼ਵਿੰਦਰ ਸਿੰਘ, ਗੁਰਮੀਤ ਸਿੰਘ, ਪਰਦੀਪ ਸਿੰਘ, ਕੁਲਵਿੰਦਰ ਸਿੰਘ ਰੋਹਿਤ ਕੁਮਾਰ, ਗੁਰਪ੍ਰੀਤ ਸਿੰਘ, ਸੋਹਨ ਸਿੰਘ, ਦਿਲਬਾਗ ਸਿੰਘ ਸ਼ੁਤਰਾਣਾਂ ਆਦਿ ਹਾਜ਼ਰ ਸਨ।
ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਿੱਖਿਆ ਕੇਂਦਰ ਤਬਦੀਲ ਨਾ ਕਰਨ ਸਬੰਧੀ ਮੰਗ ਪੱਤਰ



