Skip to content
Independent perspectives. Global stories.
BREAKING

ਪਬਲਿਕ ਕੁਆਰਡੀਨੇਸ਼ਨ ਸੈਲ ਕਾਂਗਰਸ ਜ਼ਿਲ੍ਹਾ ਰੂਪਨਗਰ ਦੇ ਚੇਅਰਮੈਨ ਨੇ ਸੈਲ ਨੂੰ ਮਜ਼ਬੂਤ ਕਰਨ ਲਈ ਨਿਯੁਕਤੀਆਂ ਕੀਤੀਆਂ

Share this story

ਮੋਰਿੰਡਾ, 30 ਜਨਵਰੀ (ਅਮਰਜੀਤ ਕਲਸੀ, ਹਰਜਿੰਦਰ ਸਿੰਘ ਛਿੱਬਰ) -ਪਬਲਿਕ ਕੁਆਰਡੀਨੇਸ਼ਨ ਸੈਲ ਕਾਂਗਰਸ ਕਮੇਟੀ ਜ਼ਿਲ੍ਹਾ ਰੂਪਨਗਰ ਦੇ ਚੇਅਰਮੈਨ ਨਿਰਮਲ ਸਿੰਘ ਬੰਨਮਾਜਰਾ ਨੇ ਸੈਲ ਨੂੰ ਮਜਬੂਤ ਕਰਨ ਲਈ 7 ਜ਼ਿਲ੍ਹਾ ਸਕੱਤਰਾਂ ਅਤੇ ਮੋਰਿੰਡਾ ਸ਼ਹਿਰ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲ ਦੇ ਜ਼ਿਲ੍ਹਾ ਸਕੱਤਰ ਸਸ਼ੀ ਭੂਸਣ ਬਧਵਾਰ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਜਰਨਲ ਸਕੱਤਰ ਜਸਵਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ ਵਿੱਚ ਨਿਰਮਲ ਸਿੰਘ ਬੰਨ੍ਹਮਾਜਰਾ ਜ਼ਿਲ੍ਹਾ ਚੇਅਰਮੈਨ ਪਬਲਿਕ ਕੁਆਰਡੀਨੇਸ਼ਨ ਸੈਲ ਕਾਂਗਰਸ ਕਮੇਟੀ ਰੂਪਨਗਰ ਨ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਸਸ਼ੀ ਭੂਸਣ ਨੇ ਅੱਗੇ ਦੱਸਿਆ ਕਿ ਇਸ ਮੌਕੇ ਨਿਰਮਲ ਸਿੰਘ ਬੰਨ੍ਹਮਾਜਰਾ ਜ਼ਿਲ੍ਹਾ ਚੇਅਰਮੈਨ ਵੱਲੋ ਅਮਨਦੀਪ ਸਿੰਘ, ਵਰਿੰਦਰ ਸ਼ਰਮਾ, ਜਤਿੰਦਰ ਸਿੰਘ ਰਾਮਗੜ੍ਹੀਆ, ਚੇਤਨ ਸੂਦ, ਸੰਜੇ ਜੋਲੀ, ਸਸ਼ੀ ਭੂਸਣ ਅਤੇ ਜਗਜੀਤ ਸਿੰਘ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਮੋਰਿੰਡਾ ਸ਼ਹਿਰੀ ਵਿੰਗ ਦਾ ਗਠਨ ਕਰਦਿਆਂ ਕਾਰਤਿਕ ਜੋਲੀ ਨੂੰ ਸ਼ਹਿਰੀ ਪ੍ਰਧਾਨ ਮੋਰਿੰਡਾ, ਮਨਪ੍ਰੀਤ ਸਿੰਘ ਮੰਟੂ ਅਤੇ ਚਿਰਾਗ ਜੋਲੀ ਨੂੰ ਮੀਤ ਪ੍ਰਧਾਨ, ਹਿਮਾਸ਼ੂ ਸ਼ਰਮਾ, ਜਤਿਨ ਅਤੇ ਪ੍ਰੀਤ ਚਤਾਮਲਾ ਨੂੰ ਜਰਨਲ ਸਕੱਤਰ, ਗੁਲਸ਼ਨ ਅਰੋੜਾ ਅਤੇ ਵਿਕਾਸ ਅਰੋੜਾ ਨੂੰ ਵਾਇਸ ਚੇਅਰਮੈਨ, ਗਗਨ ਅਰੋੜਾ ਨੂੰ ਸਕੱਤਰ ਅਤੇ ਜਸਵਿੰਦਰ ਸਿੰਘ ਅਤੇ ਸਮਸ਼ੇਰ ਸਿੰਘ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤੇ ਗਏ। ਇਸ ਮੋਕੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਡੇਅਰੀ ਵਾਲੇ ਅਤੇ ਜਿਲ੍ਹਾ ਵਾਇਸ ਚੇਅਰਮੈਨ ਹਾਕਮ ਸਿੰਘ ਰੋਲੂਮਾਜਰਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ ਕਰਨ ਲਈ ਪ੍ਰੇਰਿਤ ਕੀਤਾ।

WRITTEN BY